ਜੈਸ਼ ਦੇ ਟਿਕਾਣਿਆਂ ‘ਤੇ ਬੰਬ ਸੁੱਟਣ ਵਾਲੇ 5 ਪਾਇਲਟਾਂ ਨੂੰ ਵੀ ਮਿਲਣਗੇ ਮੈਡਲ
ਨਵੀਂ ਦਿੱਲੀ/ਬਿਊਰੋ ਨਿਊਜ਼
73ਵੇਂ ਅਜ਼ਾਦੀ ਦਿਵਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਬਾਲਾਕੋਟ ਵਿਚ ਏਅਰ ਸਟਰਾਈਕ ਕਰਨ ਵਾਲੇ ਹਵਾਈ ਫੌਜ ਦੇ ਜਵਾਨਾਂ ਲਈ ਵੀਰਤਾ ਪੁਰਸਕਾਰਾਂ ਦਾ ਐਲਾਨ ਕੀਤਾ। ਏਅਰ ਸਟਰਾਈਕ ਦੇ ਅਗਲੇ ਦਿਨ ਪਾਕਿਸਤਾਨ ਦੇ ਐਫ-16 ਜਹਾਜ਼ ਨੂੰ ਡੇਗਣ ਵਾਲੇ ਵਿੰਗ ਕਮਾਂਤਰ ਅਭਿਨੰਦਨ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਤਬਾਹ ਕਰਨ ਵਾਲੇ 5 ਪਾਇਲਟਾਂ ਨੂੰ ‘ਹਵਾਈ ਸੈਨਾ’ ਮੈਡਲ ਮਿਲੇਗਾ। ਜ਼ਿਕਰਯੋਗ ਹੈ ਕਿ ਕਸ਼ਮੀਰ ਵਿਚ ਪਾਕਿਸਤਾਨ ਦੇ ਜਹਾਜ਼ਾਂ ਦੀ ਘੁਸਪੈਠ ਦੌਰਾਨ ਫਾਈਟਰ ਕੰਟਰੋਲ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਸਕਵਾਈਡਰਨ ਲੀਡਰ ਮਿੰਟੀ ਅਗਰਵਾਲ ਨੂੰ ‘ਯੁੱਧ ਸੇਵਾ ਮੈਡਲ’ ਦਿੱਤਾ ਜਾਵੇਗਾ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …