ਟੋਰਾਂਟੋ : ਕੈਨੇਡਾ ਇੰਡੀਆ ਫਾਊਂਡੇਸ਼ਨ ਨੇ 14 ਸਾਲ ਦੇ ਸਪਰਸ਼ ਸ਼ਾਹ ਨੂੰ ਗਲੋਬਲ ਇੰਡੀਅਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਪਰਸ਼ ਨੂੰ ਲੰਘੀ 6 ਜੁਲਾਈ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ, ਬਰੈਂਪਟਨ ਵਿਚ ਇਕ ਸ਼ਾਨਦਾਰ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪਰਸ਼ ਸ਼ਾਹ ਨੂੰ ਇਸ ਐਵਾਰਡ ਲਈ ਵਧਾਈ ਦਿੱਤੀ। ਗਗਨ ਸਿਕੰਦ, ਲਿਬਰਲ ਐਮਪੀ, ਮਿਸੀਸਾਗਾ-ਸਟਰੀਟਸਵਿਲਾ ਵਲੋਂ ਵੀਡੀਓ ਸੰਦੇਸ਼ ਵਿਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਸਪਰਸ਼ ਦੀ ਪ੍ਰਤਿਭਾ ਅਤੇ ਹੌਸਲੇ ਦੀ ਸਰਾਹਨਾ ਕੀਤੀ ਹੈ ਅਤੇ ਉਸ ਨੂੰ ਆਪਣੇ ਸੰਗੀਤ ਦੇ ਮਾਧਿਅਮ ਨਾਲ ਵਿਸ਼ੇਸ਼ ਸਫਰ ਦੀ ਖੋਜ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਹੈ। ਮਿਸੀਸਾਗਾ ਤੋਂ ਐਮਪੀਪੀ ਨੀਨਾ ਤਾਂਗੜੀ ਨੇ ਪ੍ਰੀਮੀਅਰ ਡਗ ਫੋਰਡ ਦਾ ਸੰਦੇਸ਼ ਪੜ੍ਹਿਆ ਅਤੇ ਕਿਹਾ ਕਿ ਸਾਰੇ ਓਨਟਾਰੀਓ ਨਿਵਾਸੀਆਂ ਅਤੇ ਕੈਨੇਡਾ ਇੰਡੀਆ ਫਾਊਂਡੇਸ਼ਨ ਇਸ ਨੌਜਵਾਨ ਦੀ ਪ੍ਰਤਿਭਾ ਦਾ ਸਲਮਾਨ ਕਰਦੀ ਹੈ।
ਇਸ ਮੌਕੇ ‘ਤੇ ਉਨ੍ਹਾਂ ਨਾਲ ਸਟੀਫਟ ਲੀਸੀ, ਦੀਪਕ ਅਨੰਦ ਵੀ ਸਨ। ਇਹ ਸਨਮਾਨ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਕਿ ਭਾਰਤ ਨੂੰ ਇਕ ਗਲੋਬਲ ਪਾਵਰ ਵਿਚ ਬਦਲਣ ਵਿਚ ਆਪਣਾ ਯੋਗਦਾਨ ਦਿੰਦੇ ਹਨ ਅਤੇ ਇਸਦੇ ਨਾਲ ਹੀ ਐਵਾਰਡ ਵਿਜੇਤਾ ਦੀ ਪਸੰਦ ਦੀ ਚੈਰਿਟੀ ਨੂੰ 50 ਹਜ਼ਾਰ ਡਾਲਰ ਦੀ ਮੱਦਦ ਕੀਤੀ ਜਾਂਦੀ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …