ਟੋਰਾਂਟੋ/ਹਰਜੀਤ ਸਿੰਘ ਬਾਜਵਾ
ਰਾਜ ਮਿਊਜ਼ਿਕ ਅਕੈਡਮੀ ਅਤੇ ਇੰਡੋ ਕੈਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ ਵੱਲੋਂ ਰਾਜਿੰਦਰ ਸਿੰਘ ਰਾਜ ਦੀ ਰਹਿਨਮਈ ਹੇਠ ਇੱਕ ਸੰਗੀਤਕ ਸਮਾਗਮ ઑਮਹਿਫਲ ਏ ਸ਼ਾਮ਼ ਬੈਨਰ ਹੇਠ ਮਿਸੀਸਾਗਾ ਦੇ ਮਾਜਾ ਥੀਏਟਰ (3650 ਡਿਕਸੀ ਰੋਡ) ਵਿਖੇ ਕਰਵਾਇਆ ਗਿਆ। ਜਿਸ ਵਿੱਚ ਗਾਇਕੀ ਰਾਹੀਂ ਪੰਜਾਬੀ, ਹਿੰਦੀ ਅਤੇ ਉਰਦੂ ਦਾ ਹਰ ਰੰਗ ਪੇਸ਼ ਕੀਤਾ ਗਿਆ।ਸਮਾਗਮ ਦੌਰਾਨ ਅਕੈਡਮੀ ਦੇ ਸਿਖਿਆਰਥੀਆਂ ਤੋਂ ਇਲਾਵਾ ਕੁਝ ਇੱਕ ਮਹਿਮਾਨ ਗਾਇਕਾਂ ਨੇ ਵੀ ਵਿਸ਼ੇਸ਼ ਤੌਰ ਤੇ਼ ਹਾਜ਼ਰੀ ਲਗਵਾਈ। ਸਮਾਗਮ ਦੀ ਸ਼ੁਰੂਆਤ ਉੱਘੇ ਸੰਗੀਤਕਾਰ ਰਾਜਿੰਦਰ ਸਿੰਘ ਰਾਜ ਨੇ ਇੱਕ ਧਾਰਮਿਕ ਸ਼ਬਦ ઑ’ਮੇਰੇ ਬਾਬੇ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ਼’ ਤੋਂ ਕੀਤੀ ਉਪਰੰਤ ਸਟੇਜ ਤੇ ਲੋਕ ਗਾਇਕ ਮਨਦੀਪ ਕਮਲ ਅਤੇ ਸੀਮਾਂ ਸ਼ਰਮਾਂ ਦੀ ਪਰਿਵਾਰਕ ਨੋਕ ਝੋਕ ਨੇ ਵੀ ਹਾਜ਼ਰੀਨ ਦਾ ਚੰਗਾ ਮਨੋਰੰਜਨ ਕੀਤਾ।
ਇਸ ਮੌਕੇ ਜਿੱਥੇ ਅਕੈਡਮੀ ਦੇ ਸਿਖਿਆਰਥੀਆਂ ਵਿੱਚੋਂ ਮਲਕਾ ਬੈਂਸ, ਆਸ਼ੀਮਾਂ ਮਡਾਰ, ਜੈਸਮੀਨ ਮਡਾਰ, ਜਸਲੀਨ ਚੋਪੜਾ, ਅਸ਼ਨੂਰ ਅਰੋੜਾ, ਪਵਿੱਤਪਾਲ ਸਿੰਘ ਅਰੋੜਾ, ਜਪਜੋਤ ਕੌਰ, ਤਵਨੀਤ ਮਰਵਾਹਾ, ਤਾਨੀਆਂ ਬਾਜਵਾ, ਹਰਨੀਤ ਬਾਜਵਾ ਪਰਨੀਤ ਕੌਰ, ਸਿਮਰਲੀਨ ਕੌਰ ਆਦਿ ਬੱਚਿਆਂ ਨੇ ਆਪਣੀਆਂ ਮਨਮੋਹਕ ਆਵਾਜ਼ਾਂ ਅਤੇ ਖੂਬਸੂਰਤ ਪੇਸ਼ਕਾਰੀ ਰਾਹੀਂ ਸਭਨਾਂ ਦਾ ਮਨ ਮੋਹਿਆ ਉੱਥੇ ਹੀ ਪਾਲ ਧੰਜਲ, ਨਵਰੀਤ, ਸੁਨੈਨਾ ਵਰਮਾ, ਇੰਦਰਪ੍ਰੀਤ ਪ੍ਰੀਤੀ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਗੁਰਤੇਜ ਔਲਖ, ਪਰਮ ਔਲਖ, ਦਰਸ਼ ਧਾਲੀਵਾਲ, ਦੀਪ ਬਰਾੜ, ਬਿਕਰਮ ਬਿੱਕੀ ਅਤੇ ਪੰਜਾਬ ਤੋਂ ਆਏ ਲੋਕ ਗਾਇਕ ਵਿਨੋਦ ਹਰਪਾਲਪੁਰੀ ਨੇ ਵੀ ਆਪੋ-ਆਪਣੀ ਗਾਇਕੀ ਨਾਲ ਵਧੀਆ ਹਾਜ਼ਰੀ ਲੁਆਈ। ਇਸ ਮੌਕੇ ਰਾਜਿੰਦਰ ਸਿੰਘ ਰਾਜ ਵੱਲੋਂ ਗਾਇਕੀ ਦੀਆਂ ਵੱਖ-ਵੱਖ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਅਖੀਰ ਵਿੱਚ ਰਾਜਿੰਦਰ ਸਿੰਘ ਰਾਜ, ਅਮਰਜੀਤ ਕੌਰ ਰਾਜ , ਗਗਨ ਰਾਜ ਅਤੇ ਰਵੀ ਰਾਜ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …