Breaking News
Home / ਕੈਨੇਡਾ / ਸਕੌਸ਼ੀਆ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੇ ਮੁਟਿਆਰਾਂ ਦੀ ਪ੍ਰਤਿਭਾ ਨੂੰ ਪਛਾਣਿਆ

ਸਕੌਸ਼ੀਆ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੇ ਮੁਟਿਆਰਾਂ ਦੀ ਪ੍ਰਤਿਭਾ ਨੂੰ ਪਛਾਣਿਆ

ਪ੍ਰਤਿਭਾਸ਼ਾਲੀ ਮੁਟਿਆਰਾਂ ਨੇ ਬੈਂਕ ਦੇ ਚਾਰ ਅਧਿਕਾਰੀਆਂ ਨੂੰ ‘ਸ਼ੈਡੋ’ ਕੀਤਾ
ਬਰੈਂਪਟਨ/ਬਿਊਰੋ ਨਿਊਜ਼
ਅੰਤਰਰਾਸ਼ਟਰੀ ਬਾਲੜੀ ਦਿਵਸ ਸਬੰਧੀ ‘ਪਲੈਨ ਇੰਟਰਨੈਸ਼ਨਲ’ਜ਼ ਗਰਲਜ਼ ਬਿਲੌਂਗ ਹੀਅਰ (ਸਾਡੀਆਂ ਹੀ ਧੀਆਂ)’ ਉੱਦਮ ਵਿੱਚ ਪ੍ਰਤਿਭਾਸ਼ਾਲੀ ਮੁਟਿਆਰਾਂ ਨੇ ਸਕੌਸ਼ੀਆ ਬੈਂਕ ਦੇ ਚਾਰ ਸੀਨੀਅਰ ਅਧਿਕਾਰੀਆਂ ਨੂੰ ਸ਼ੈਡੋ ਕੀਤਾ। ਇਨ੍ਹਾਂ ਵਿੱਚ ਸਕੌਸੀਆ ਬੈਂਕ ਦੇ ਪ੍ਰਧਾਨ ਅਤੇ ਸੀਈਓ ਬਰੈਨ ਪੋਰਟਰ, ਟੈਂਜੇਰੀਨ ਬੈਂਕ ਦੇ ਪ੍ਰਧਾਨ ਅਤੇ ਸੀਈਓ ਗਿਲੀਅਨ ਰਿਲੇਅ, ਸਕੌਸੀਆ ਬੈਂਕ ਪੇਰੂ ਦੇ ਕੰਟਰੀ ਹੈੱਡ ਮਿਗੁਏਲ ਯੂਕੇਲੀ ਅਤੇ ਕੋਲੰਬੀਆ ਦੇ ਕੋਲਪੇਟਰੀਆ ਦੇ ਪ੍ਰਧਾਨ ਜੈਮੀ ਉਪੇਗੁਈ ਸ਼ਾਮਲ ਹਨ।
ਇਨ੍ਹਾਂ ਚਾਰਾਂ ਨੇ ਇਸ ਸਬੰਧੀ ਕਰਵਾਈਆਂ ਗਈਆਂ ਵਿਭਿੰਨ ਗਤੀਵਿਧੀਆਂ ਵਿਚ ਹਿੱਸਾ ਲਿਆ। ਉਨ੍ਹਾਂ ਨੇ ਬੈਂਕ ਦੇ ਵੱਖ-ਵੱਖ ਵਿਭਾਗਾਂ ਨਾਲ ਗੱਲਬਾਤ ਕਰਕੇ ਅਨੁਭਵ ਹਾਸਲ ਕੀਤਾ। ਸਕੌਸ਼ੀਆ ਬੈਂਕ ਦੇ ਪ੍ਰਧਾਨ ਅਤੇ ਸੀਈਓ ਬਰੈਨ ਪੋਰਟਰ ਨੇ ਕਿਹਾ ਕਿ ਲੜਕੀਆਂ ਦੀ ਸਫਲਤਾ ਲਈ ਇਨ੍ਹਾਂ ਨੂੰ ਸਸ਼ਕਤ ਬਣਾਉਣਾ ਸਾਡੇ ਲਈ ਅਹਿਮ ਹੈ ਅਤੇ ਸਾਨੂੰ ਇਨ੍ਹਾਂ ਮੁਟਿਆਰਾਂ ਦੇ ਸਮਰਥਨ ਵਿੱਚ ਭੂਮਿਕਾ ਨਿਭਾਉਣ ‘ਤੇ ਮਾਣ ਹੈ ਕਿਉਂਕਿ ਉਨ੍ਹਾਂ ਨੇ ਭਵਿੱਖ ਪ੍ਰਤੀ ਆਪਣੇ ਸੁਪਨਿਆਂ ਨੂੰ ਮਹਿਸੂਸ ਕੀਤਾ ਹੈ।
ਪਲੈਨ ਇੰਟਰਨੈਸ਼ਨਲ ਕੈਨੇਡਾ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੈਰੋਲੀਨ ਰਾਈਜ਼ਬਰੋ ਨੇ ਕਿਹਾ, ‘ਮੁਟਿਆਰਾ’ ਲਈ ‘ਗਰਲਜ਼ ਬਿਲੌਂਗ ਹੀਅਰ’ ਇਕ ਲਹਿਰ ਦੀ ਤਰ੍ਹਾਂ ਹੈ, ਇਹ ਪੂਰੇ ਕੈਨੇਡਾ ਵਿਚ ਸੀਈਓ, ਪ੍ਰਧਾਨ ਅਤੇ ਕਾਰੋਬਾਰੀਆਂ ਨੂੰ ਮੁਟਿਆਰਾਂ ਅੰਦਰ ਮੌਜੂਦ ਵਿਲੱਖਣ ਸ਼ਕਤੀ ਦਾ ਅਹਿਸਾਸ ਕਰਨ ਦਾ ਮੌਕਾ ਦਿੰਦੀ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ

ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …