Breaking News
Home / ਕੈਨੇਡਾ / ਵੈਟਰਨ ਐਸੋਸੀਏਸ਼ਨ ਵਲੋਂ ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਵੈਟਰਨ ਐਸੋਸੀਏਸ਼ਨ ਵਲੋਂ ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਬਰੈਂਪਟਨ/ਬਲਜਿੰਦਰ ਸੇਖੋਂ
ਭਾਰਤੀ ਫੌਜ ਵਿਚੋਂ ਰਿਟਾਇਰ ਹੋਏ ਸੈਨਿਕਾਂ ਦੀ ਵੈਟਰਨ ਐਸੋਸੀਏਸ਼ਨ ਦੀ ਕਾਰਜਕਰਨੀ ਦੀ 7 ਅਕਤੂਬਰ ਨੂੰ ਕੀਤੀ ਗਈ ਹੰਗਾਮੀ ਮੀਟਿੰਗ ਵਿਚ ਪਿਛਲੇ ਦਿਨੀ ਹਿਊਸਟ ਵਿਚ ਸਿੱਖ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕਾਤਿਲ ਦੀ ਇਸ ਬੇਹੱਦ ਘਿਨੋਣੀ ਹਰਕਤ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।
ਕਾਤਿਲ ਨੇ ਜਦ ਉਹ ਉਸ ਦੇ ਕਾਗਜ਼ ਲੈ ਕੇ ਆਪਣੀ ਕਾਰ ਵੱਲ ਜਾ ਰਿਹਾ ਸੀ, ਪਿਛੋਂ ਅਛੋਪਲੇ ਜਿਹੇ ਆ ਕੇ ਉਸ ਦੇ ਸਿਰ ਵਿਚ ਗੋਲੀ ਮਾਰੀ। ਕਾਤਿਲ ਪਹਿਲਾਂ ਹੋਈ ਸਜਾ ਤੋਂ ਭਗੌੜਾ ਸੀ ਅਤੇ ਅਪਣੀ ਜਮਾਨਤ ਤੋਂ ਭਜਿਆ ਹੋਇਆ ਸੀ। ਧਾਲੀਵਾਲ ਨੂੰ ਆਪਣੀ ਰੱਖਿਆ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ। ਨਿਰਪੱਖ, ਇਮਾਨਦਾਰ, ਮਿਹਨਤੀ ਅਤੇ ਅਣਥੱਕ ਸਮਾਜਸੇਵੀ, ਧਾਲੀਵਾਲ ਕਾਉਂਟੀ ਦੇ ਪਹਿਲੇ ਸਿੱਖ ਡਿਪਟੀ ਸਨ, ਉਹ ਅਪਣੇ ਇਨ੍ਹਾਂ ਗੁਣਾਂ ਸਦਕਾ ਪੁਲਿਸ ਵਿਚ ਤਰੱਕੀ ਕਰਕੇ ਡਿਪਟੀ ਸ਼ੈਰਿਫ (ਅਫਸਰ) ਬਣੇ। ਸੰਭਾਵੀ ਮੁਸ਼ਕਿਲਾਂ ਨੂੰ ਦਰਨਿਕਾਰ ਕਰਦਿਆਂ, ਉਨ੍ਹਾਂ ਨੌਕਰੀ ਵਿਚ ਅਪਣੀ ਸਿੱਖੀ ਪਹਿਚਾਣ ਕਾਇਮ ਰੱਖੀ। ਉਸ ਦਾ ਟਰੱਕਾਂ ਦਾ ਤੇ ਪੀਜ਼ੇ ਦਾ ਚੰਗਾ ਕਾਰੋਬਾਰ ਚਲਦਾ ਸੀ, ਪਰ 2008 ਵਿਚ ਇੱਕ ਸਿੱਖ ਪਰਿਵਾਰ ਨਾਲ ਹੋਏ ਪੁਲਿਸ ਦੇ ਮਾੜੇ ਵਿਹਾਰ ਦੀ ਘਟਨਾ ਵਾਪਰਨ ਤੇ ਉਸ ਨੇ ਪੁਲਿਸ ਵਿਚ ਭਰਤੀ ਹੋਣ ਦਾ ਫੈਸਲਾ ਕੀਤਾ। ਸਿੱਖ ਪਰਿਵਾਰ ਨੇ ਪੁਲਿਸ ਨੂੰ ਚੋਰੀ ਦੀ ਵਾਰਦਾਤ ਹੋਣ ਤੇ ਸੱਦਿਆ ਸੀ, ਪਰ ਪੁਲਿਸ ਨੇ ਉਨ੍ਹਾਂ ਦੀਆਂ ਕਿਰਪਾਨਾਂ ਵੇਖ ਕੇ ਉਲਟਾ ਉਨ੍ਹਾਂ ਨੂੰ ਹੀ ਅਪਰਾਧੀ ਸਮਝਿਆ। ਇਸ ਤੋਂ ਬਾਅਦ ਪੁਲਿਸ ਵੀ ਸਿੱਖ ਭਾਈਚਾਰੇ ਵਿਚੋਂ ਨੌਜਵਾਨਾਂ ਨੂੰ ਭਰਤੀ ਕਰਨਾ ਚਾਹੁੰਦੀ ਸੀ। ਉਥੋਂ ਦੀ ਜਨਤਾ ਵਿਚ ਸਿੱਖ ਭਾਈਚਾਰੇ ਦੇ ਸਹੀ ਅਕਸ ਦੀ ਇੱਕ ਮਿਸਾਲ ਬਣਾਉਣ ਲਈ ਹੀ, ਉਹ ਪੁਲਿਸ ਵਿਚ ਭਰਤੀ ਹੋਇਆ। ਬੇਸ਼ੱਕ ਉਨ੍ਹਾਂ ਦੀ ਮੌਤ ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਅਪਣੇ ਬੇਮਿਸਾਲ ਕਾਰਜਾਂ ਸਦਕਾ ਧਾਲੀਵਾਲ ਦਾ ਨਾਂ ਸਦਾ ਲੋਕਾਂ ਦੇ ਮਨਾਂ ਵਿਚ ਵਸਦਾ ਰਹੇਗਾ।
ਐਸੋਸੀਏਸ਼ਨ ਬਾਰੇ ਜਾਣਕਾਰੀ ਲਈ ਕਰਨਲ ਗੁਰਮੇਲ ਸਿੰਘ ਸੋਹੀ (647 878 7644), ਲੈਫਟੀਨੈਂਟ ਕਰਨਲ ਨਰਵੰਤ ਸਿੰਘ ਸੋਹੀ (905 741 2666) ਜਾਂ ਕੈਪਟਨ ਰਣਜੀਤ ਸਿੰਘ ਧਾਲੀਵਾਲ (647 760 9001) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …