ਟੋਰਾਂਟੋ/ਬਿਊਰੋ ਨਿਊਜ਼ : ਕੌਂਸਲਰ ਜਨਰਲ ਆਫ਼ ਇੰਡੀਆ ਦੇ ਟੋਰਾਂਟੋ ਦਫ਼ਤਰ ਵੱਲੋਂ ਇਹ ਜਾਣਕਾਰੀ ਭੇਜੀ ਗਈ ਹੈ ਕਿ ਚੌਥਾ ‘ਵਰਸ਼ਿਠਾ ਯੋਧਾ’ ਸਮਾਗਮ ਜਲਦ ਹੀ ਆਯੋਜਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਮਾਗਮ ਦੌਰਾਨ ਜਿਨ੍ਹਾਂ ਵੀ ਭਾਰਤੀ ਸਾਬਕਾ ਫੌਜੀਆਂ ਨੇ ਮਾਤਭੂਮੀ ਦੀ ਰੱਖਿਆ ਲਈ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਪਾਇਆ ਹੁੰਦਾ ਹੈ, ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅਜਿਹੇ ਪਹਿਲੇ ਤਿੰਨ ਸਮਾਗਮ ਸਾਲ 2020, 21 ਅਤੇ 2022 ਵਿਚ ਪਹਿਲਾਂ ਵੀ ਆਯੋਜਿਤ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਵਿਚ 75 ਸਾਲ ਤੋਂ ਉਪਰ ਉਮਰ ਦੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ ਸੀ। ਇਸ ਸਾਲ 2023 ਵਿਚ ਆਯੋਜਿਤ ਹੋਣ ਵਾਲੇ ਇਸ ਸਮਾਗਮ ਲਈ ਸ਼ਰਤਾਂ ਇਹ ਹਨ ਕਿ ਉਮਰ ਦੀ ਹੱਦ 15 ਅਗਸਤ 2023 ਨੂੰ 70 ਸਾਲ ਤੋਂ ਉਪਰ ਹੋਣੀ ਚਾਹੀਦੀ ਹੈ। ਉਕਤ ਵਿਅਕਤੀ ਵੱਲੋਂ ਭਾਰਤੀ ਥਲ ਸੈਨਾ, ਨੇਵੀ ਜਾਂ ਏਅਰ ਫੋਰਸ ਵਿਚ ਸੇਵਾਵਾਂ ਦਿੱਤੀਆਂ ਹੋਣ। ਉਹ ਭਾਰਤੀ ਕੌਂਸਲੇਟ ਟੋਰਾਂਟੋ ਦੀ ਹੱਦ ਵਿਚ ਰਹਿੰਦਾ ਹੋਵੇ। ਉਸ ਨੂੰ ਪਹਿਲਾਂ ਕਦੇ ਵੀ ‘ਵਰਸ਼ਿਠਾ ਯੋਧਾ’ ਸਨਮਾਨ ਨਾ ਮਿਲਿਆ ਹੋਵੇ। ਇਸ ਨੂੰ ਆਯੋਜਿਤ ਕਰਨ ਵਿਚ ਵੈਟਰਨ ਐਸੋਸੀਏਸ਼ਨ ਆਫ਼ ਓਨਟਾਰੀਓ (ਕੈਪਟਨ ਰਣਜੀਤ ਧਾਲੀਵਾਲ 647-760-9001), ਇੰਡੀਅਨ ਏਅਰ ਫੋਰਸ ਵੈਟਰਨ ਐਸੋਸੀਏਸ਼ਨ (ਸੂਬਾ ਬਾਜਵਾ 416-666-4959) , ਨੇਵਲ ਫਾਊਂਡੇਸ਼ਨ ਵਨੀਤ ਨਾਗੀਆ 289-828-6041 : ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਨਮਾਨ ਨੂੰ ਹਾਸਲ ਕਰਨ ਦੇ ਚਾਹਵਾਨ ਵਿਅਕਤੀ 15 ਮਈ ਤੋਂ ਪਹਿਲਾਂ ਪਹਿਲਾਂ ਆਪਣੀ ਨਾਮਜ਼ਦਗੀ ਭੇਜ ਸਕਦੇ ਹਨ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …