ਬਰੈਂਪਟਨ/ਹਰਜੀਤ ਸਿੰਘ ਬਾਜਵਾ : ਲੰਘੇ ਦਿਨੀ ਭਾਰਤ (ਪੰਜਾਬ) ਤੋਂ ਇੱਥੇ ਆਏ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਅਤੇ ਲੇਖਕ ਕੰਵਰਜੀਤ ਸਿੰਘ ਸੰਧੂ (ਕੰਵਰ ਸੰਧੂ) ਦੇ ਮਾਣ ਵਿੱਚ ਬਰੈਂਪਟਨ ਵਿੱਚ ਨੌਜਵਾਨ ਗਾਇਕ ਜਿੰਦ ਧਾਰੀਵਲ ਦੇ ਗ੍ਰਹਿ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿੱਥੇ ਕਿ ਕੰਵਰਜੀਤ ਸਿੰਘ ਸੰਧੂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਸੰਧੂ ਨੇ ਆਪਣੀ ਨੌਕਰੀ ਦੌਰਾਨ ਜਿੱਥੇ ਆਪਣੇ ਤਜਰਬੇ ਸਾਂਝੇ ਕੀਤੇ ਉੱਥੇ ਹੀ ਆਪਣੀ ਲੇਖਣੀ ਬਾਰੇ ਵੀ ਗੱਲਬਾਤ ਕੀਤੀ ਅਤੇ ਆਪਣੀਆਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਗਾਇਕ ਜਿੰਦ ਧਾਰੀਵਾਲ ਨੇ ਆਪਣੇ ਕੁਝ ਗੀਤ ਸੁਣਾਏ ਜਦੋਂ ਕਿ ਉੱਘੇ ਕਮੇਡੀਅਨ ਅਤੇ ਰੰਗਮੰਚ ਅਦਾਕਾਰ ਰਿਆਜ਼ ਚੀਮਾਂ ਨੇ ਆਪਣੇ ਟੋਟਕਿਆਂ ਅਤੇ ਸ਼ੇਅਰੋ-ਸ਼ਾਇਰੀ ਨਾਲ ਵੀ ਵਧੀਆ ਮਨੋਰੰਜਨ ਕੀਤਾ। ਇਸ ਮੌਕੇ ਤਲਵਿੰਦਰ ਸਿੰਘ ਮੰਡ, ਰਣਦੀਪ ਸਿੰਘ ਸੰਧੂ, ਹਰਿੰਦਰ ਸਿੰਘ ਚੀਮਾ, ਰਜਿੰਦਰ ਸਿੰਘ, ਸੰਗੀਤਕਾਰ ਕ੍ਰਿਸ਼ਨਾ ਮੂਰਤੀ, ਗੁਰਿੰਦਰ ਸਿੰਘ ਅਤੇ ਪਰਮਪਾਲ ਸਿੰਘ ਆਦਿ ਵੀ ਮੌਜੂਦ ਸਨ।
ਕੰਵਰਜੀਤ ਸਿੰਘ ਸੰਧੂ ਦਾ ਕੈਨੇਡਾ ਵਿੱਚ ਸਨਮਾਨ
RELATED ARTICLES

