ਬਰੈਂਪਟਨ/ਡਾ. ਝੰਡ : ਜੀ.ਟੀ.ਏ. ਦੇ ਉੱਘੇ ਰੰਗਮੰਚ-ਕਰਮੀ ਜਸਪਾਲ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਓਨਟਾਰੀਓ ਥੀਏਟਰ ਐਂਡ ਆਰਟਸ ਅਤੇ ਫੁਲਕਾਰੀ ਮੀਡੀਆ ਦੀ ਸਾਂਝੀ ਪ੍ਰੋਡਕਸ਼ਨ ਨਾਟਕ ‘ਰਿਸ਼ਤੇ’ 6 ਅਕਤੂਬਰ ਨੂੰ ਚਿੰਗਕੂਜ਼ੀ ਪਬਲਿਕ ਸਕੂਲ ਵਿਖੇ ਸ਼ਾਮ ਦੇ 3.30 ਵਜੇ ਖੇਡਿਆ ਜਾ ਰਿਹਾ ਹੈ। ਇਹ ਸਕੂਲ 1370 ਵਿਲੀਅਮ ਪਾਰਕਵੇਅ ਵਿਖੇ ਸਥਿਤ ਹੈ। ਇਸ ਨਾਟਕ ਵਿਚ ਲਿਵਲੀਨ, ਹਰਪ੍ਰੀਤ ਢਿੱਲੋਂ, ਸੁਰਜੀਤ ਢੀਂਡਸਾ, ਜਸਪਾਲ ਢਿੱਲੋਂ, ਪਰਮਜੀਤ ਦਿਓਲ, ਜੋਗਿੰਦਰ ਸੰਘੇੜਾ, ਕੁਲਦੀਪ ਗਰੇਵਾਲ, ਕਮਲ ਸ਼ਰਮਾ, ਗੁਰਨੂਰ, ਸ਼ਿੰਦਰਪਾਲ ਬਰਾੜ, ਅਮਨਦੀਪ ਗਿੱਲ ਆਦਿ ਪੰਜਾਬੀ ਥੀਏਟਰ ਦੇ ਜਾਣੇ-ਪਛਾਣੇ ਚਿਹਰੇ ਭਾਗ ਲੈ ਰਹੇ ਹਨ। ਨਾਟਕ ਦੀ ਨਿਰਦੇਸ਼ਨਾ ਜਸਪਾਲ ਢਿੱਲੋਂ ਕਰ ਰਹੇ ਹਨ। ਗੀਤ ਉਂਕਾਰਪ੍ਰੀਤ ਦੇ ਹਨ ਅਤੇ ਇਨ੍ਹਾਂ ਨੂੰ ਆਵਾਜ਼ ਅਤੀ ਸੁਰੀਲੀ ਆਵਾਜ਼ ਦੇ ਮਾਲਕ ਰਾਜ ਘੁੰਮਣ ਦੇਣਗੇ।
ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਟੀਮ ਵੱਲੋਂ ਇਸ ਤੋਂ ਪਹਿਲਾਂ ‘ਨਿਰਲੱਜ’,’ਹਿੰਦ ਦੀ ਚਾਦਰ’,’ਤੂਤਾਂ ਵਾਲਾ ਖੂਹ’,’ਸਾਡੇ ਤੀਹ ਦਿਨ’,’ਮਿਰਚ ਮਸਾਲਾ’ ਅਤੇ ਹੋਰ ਬਹੁਤ ਸਾਰੇ ਨਾਟਕ ਸਫ਼ਲਤਾ ਪੂਰਵਕ ਖੇਡੇ ਜਾ ਚੁੱਕੇ ਹਨ ਜਿਨ੍ਹਾਂ ਨੂੰ ਨਾਟਕ-ਪ੍ਰੇਮੀਆਂ ਵੱਲੋਂ ਬੇਹੱਦ ਸਲਾਹਿਆ ਗਿਆ ਹੈ। ਪ੍ਰਬੰਧਕਾਂ ਨੂੰ ਪੂਰੀ ਉਮੀਦ ਹੈ ਕਿ ਲੋਕ ਇਸ ਨਾਟਕ ਨੂੰ ਵੇਖਣ ਲਈ ਵੀ ਲੋਕ ਵੱਡੀ ਗਿਣਤੀ ਵਿਚ ਆਉਣਗੇ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਰਾਜ ਘੁੰਮਣ ਨੂੰ 647-457-1320, ਜਸਪਾਲ ਢਿੱਲੋਂ ਨੂੰ 416-564-9290 ਜਾਂ ਇੰਦਰਜੀਤ ਢਿੱਲੋਂ ਨੂੰ 416-451-9290 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਓਨਟਾਰੀਓ ਥੀਏਟਰ ਐਂਡ ਆਰਟਸ ਅਤੇ ਫੁਲਕਾਰੀ ਮੀਡੀਆ ਦੀ ਸਾਂਝੀ ਪੇਸ਼ਕਸ਼ ਨਾਟਕ ‘ਰਿਸ਼ਤੇ’ 6 ਅਕਤੂਬਰ ਨੂੰ ਖੇਡਿਆ ਜਾਏਗਾ
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …