-0.1 C
Toronto
Sunday, February 15, 2026
spot_img
Homeਕੈਨੇਡਾਕੈਸੀਕੈਂਪ ਬੈਲ ਸੀਨੀਅਰ ਕਲੱਬ ਵਲੋਂ ਸ਼ਾਨਦਾਰ ਸਮਾਗਮ ਦਾ ਆਯੋਜਨ

ਕੈਸੀਕੈਂਪ ਬੈਲ ਸੀਨੀਅਰ ਕਲੱਬ ਵਲੋਂ ਸ਼ਾਨਦਾਰ ਸਮਾਗਮ ਦਾ ਆਯੋਜਨ

ਬਰੈਂਪਟਨ : ਪਿਛਲੇ ਦਿਨੀਂ ਕੈਸੀਕੈਂਪ ਬੈਲ ਸੀਨੀਅਰ ਕਲੱਬ ਵਲੋਂ ਭਾਰਤ ਦਾ ਅਜ਼ਾਦੀ ਦਿਵਸ ਮਨਾਉਣ ਲਈ ਕੀਤੇ ਸਮਾਗਮ ਵਿਚ ਤਾਸ਼ ਦੇ ਮੁਕਾਬਲੇ ਕਰਵਾਏ ਏ। ਇਸ ਮੁਕਾਬਲੇ ਵਿਚ ਵੱਖ-ਵੱਖ ਕਲੱਬਾਂ ਤੋਂ 35 ਟੀਮਾਂ ਨੇ ਭਾਗ ਲਿਆ। ਤਾਸ਼ ਦੀਆਂ ਸੀਪ ਖੇਡਣ ਵਾਲੀਆਂ ਟੀਮਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਪਤਵੰਤੇ ਵੀ ਸ਼ਾਮਲ ਹੋਏ। ਸਮਾਗਮ ਵਿਚ ਜੁੜੇ ਲੋਕਾਂ ਨੂੰ ਕਲੱਬ ਦੇ ਪ੍ਰਬੰਧਕਾਂ ਸੁਭਾਸ਼ ਖੁਰਮੀ ਪ੍ਰਧਾਨ, ਰਵਿੰਦਰ ਤੱਖਰ ਜਨਰਲ ਸਕੱਤਰ, ਸਰਜਿੰਦਰ ਸਿੰਘ ਰਣੀਆ ਖਜ਼ਾਨਚੀ, ਇਕਬਾਲ ਸਿੰਘ ਮਾਂਗਟ ਚੇਅਰਮੈਨ ਤੋਂ ਇਲਾਵਾ ਗੁਲਜ਼ਾਰ ਸਿੰਘ ਬਰਾੜ, ਦਵਿੰਦਰ ਸਿੰਘ ਅਤੇ ਬਲਵਿੰਦਰ ਟਹਿਣਾ ਨੇ ਚਾਹ-ਪਾਣੀ ਦੀ ਸੇਵਾ ਸ਼ਾਨਦਾਰ ਸੇਵਾ ਨਿਭਾਈ। ਆਏ ਮਹਿਮਾਨਾਂ ਲਈ ਸਮੋਸੇ, ਜਲੇਬੀਆਂ ਅਤੇ ਮਠਿਆਈ ਦਾ ਲੰਗਰ ਸਮਾਗਮ ਦੇ ਅਖੀਰ ਤੱਕ ਚੱਲਦਾ ਰਿਹਾ। ਅਖੀਰ ਵਿਚ ਤਾਸ਼ ਦੇ ਮੁਕਾਬਲਿਆਂ ਵਿਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ਦੀਆਂ ਜੇਤੂ ਟੀਮਾਂ ਨੂੰ ਇਨਾਮ ਦਿੱਤੇ ਗਏ। ਸਮਾਗਮ ਵਿਚ ਪੰਜਾਬੀ ਸਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਦਰਸ਼ਨ ਸਿੰਘ ਭੌਰਾ ਅਤੇ ਪ੍ਰੀਤਮ ਸੇਖੋਂ ਵੀ ਉਚੇਚੇ ਤੌਰ ‘ਤੇ ਸ਼ਾਮਲ ਹੋਏ।

RELATED ARTICLES
POPULAR POSTS