ਬਰੈਂਪਟਨ : ਅਮਰੀਕ ਸਿੰਘ ਸੰਧੂ ਪ੍ਰਧਾਨ ਵੇਲਜ਼ ਆਫ ਹੰਬਰ ਸੀਨੀਅਰਜ਼ ਵੈਲਫੇਅਰ ਕਲੱਬ ਵਲੋਂ 31 ਅਗਸਤ ਨੂੰ ਉਨਟਾਰੀਓ ਪਲੇਸ ਅਤੇ ਹਾਈਪਾਰਕ ਟੋਰਾਂਟੋ ਦੇ ਟੂਰ ਦਾ ਪ੍ਰਬੰਧ ਕੀਤਾ ਗਿਆ।
31 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਸਾਰੇ ਸੀਨੀਅਰਜ਼ ਹੱਸਦੇ ਹਸਾਉਂਦੇ ਉਥੇ ਪਹੁੰਚ ਗਏ। ਸਾਰੇ ਬਜ਼ੁਰਗਾਂ ਤੇ ਬੀਬੀਆਂ ਨੇ ਲੇਕ ਦਾ ਖੂਬ ਆਨੰਦ ਮਾਣਿਆ। 12 ਵਜੇ ਤੋਂ 3 ਵਜੇ ਤੱਕ ਏਅਰ ਸ਼ੋਅ ਦੇਖਿਆ, ਜਿਸ ਵਿਚ ਜਹਾਜ਼ਾਂ ਨੇ ਤਰ੍ਹਾਂ-ਤਰ੍ਹਾਂ ਦੇ ਹੈਰਾਨੀਜਨਕ ਕਰਤਬ ਦਿਖਾਏ। ਇਕ ਵਜੇ ਸਾਰਿਆਂ ਨੂੰ ਭੋਜਨ ਵਰਤਾਇਆ ਗਿਆ। ਇਹ ਭੋਜਨ ਬਰੈਂਪਟਨ ਤੋਂ ਗਰਮ ਗਰਮ ਤਿਆਰ ਕਰਕੇ ਲਿਆਂਦਾ ਗਿਆ, ਜੋ ਮਹਿਮਾਨਾਂ ਨੇ ਬਹੁਤ ਪਸੰਦ ਕੀਤਾ। ਚਾਰ ਵਜੇ ਉਥੋਂ ਹਾਈ ਪਾਰਕ ਟੋਰਾਂਟੋ ਲਈ ਰਵਾਨਾ ਹੋਏ। ਉਥੇ ਪਹੁੰਚ ਕੇ ਸਾਰਿਆਂ ਨੇ ਪਾਰਕ ਘੁੰਮ ਫਿਰ ਕੇ ਦੇਖਿਆ ਅਤੇ ਬੀਬੀਆਂ ਨੇ ਰੇਲ ਗੱਡੀ ਵਿਚ ਬੈਠ ਕੇ ਸਾਰੇ ਹਾਈ ਪਾਰਕ ਦਾ ਗੇੜਾ ਲਾਇਆ।
ਸਾਰਿਆਂ ਨੇ ਖੂਬ ਆਨੰਦ ਮਾਣਿਆ। ਸਵਾ ਸੱਤ ਵਜੇ ਉਥੋਂ ਵਾਪਸ ਚੱਲ ਪਏ, ਰਸਤੇ ਵਿਚ ਸਭ ਨੂੰ ਕੌਫੀ ਪਿਲਾਈ ਗਈ। ਸਾਢੇ ਅੱਠ ਵਜੇ ਪਾਰਕ ਵਿਚ ਸਾਰੇ ਠੀਕ ਠਾਕ ਪਹੁੰਚ ਗਏ। ਸਾਰਿਆਂ ਨੇ ਪ੍ਰਧਾਨ ਅਮਰੀਕ ਸਿੰਘ ਸੰਧੂ ਦਾ ਇਸ ਸਫਲ ਟੂਰ ਲਈ ਧੰਨਵਾਦ ਕੀਤਾ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …