ਬਰੈਂਪਟਨ : 30 ਅਗਸਤ ਦਿਨ ਸ਼ੱਕਰਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਮਨਾਉਂਦੇ ਹੋਏ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਨੇ ਸਕੂਲ ਦੀ ਬਿਲਡਿੰਗ ਦੇ ਆਲੇ ਦੁਆਲੇ ਨਗਰ ਕੀਰਤਨ ਵਿੱਚ ਭਾਗ ਲਿਆ ਜਿਸ ਦੀ ਅਗਵਾਈ ਸਕੂਲ ਬੈਂਡ ਅਤੇ ਪੰਜ ਨਿਸ਼ਾਨਚੀਆਂ ਨੇ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਚੌਰ ਸਾਹਿਬ ਅਤੇ ਛਤਰ ਦੀ ਸੇਵਾ ਵਿਦਿਆਰਥੀਆਂ ਵਲੋਂ ਨਿਭਾਈ ਗਈ। ਸਾਰੀਆਂ ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਦਿੱਤੀ ਗਈ।
1995 ਤੋਂ ਚੱਲ ਰਹੇ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ (69 ਮੇਟਲੈਂਡ ਸਟਰੀਟ) ਦਾ ਪੱਚੀਵਾਂ ਸੈਸ਼ਨ 19 ਅਗਸਤ ਦਿਨ ਸੋਮਵਾਰ ਨੂੰ ਉਤਸ਼ਾਹ ਪੂਰਵਕ ਸ਼ੁਰੂ ਹੋਇਆ। ਸਕੂਲ ਵਿੱਚ ਵਧੀਆ ਜਿਮਨੇਜੀਅਮ, ਬਾਸਕਟਬਾਲ ਕੋਰਟ, ਮਿੰਨੀ ਸੌਕਰ ਫੀਲਡ, ਖੁੱਲ੍ਹੇ ਕਲਾਸਾਂ ਦੇ ਕਮਰੇ ਅਤੇ ਹਰ ਕਲਾਸ ਵਿੱਚ ਸਮਾਰਟ ਬੋਰਡ ਹਨ। ਵਿਦਿਆਰਥੀਆਂ ਨੇ ਆਪ ਕੀਰਤਨ, ਅਰਦਾਸ ਅਤੇ ਹੁਕਮਨਾਮਾ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ।
ਪਿਛਲੇ 4 ਸਾਲਾਂ ਤੋ ਗ੍ਰੇਡ 6 ਤੋਂ ਗ੍ਰੇਡ 10 ਤੱਕ ਦੇ ਵਿਦਿਆਰਥੀਆਂ ਲਈ ਆਈ ਬੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈਗ਼ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ 21ਵੀਂ ਸਦੀ ਦੀਆਂ ਜਰੂਰੀ ਨਿਪੁੰਨਤਾਵਾਂ, ਗੱਲ-ਬਾਤ ਦਾ ਤਰੀਕਾ,ਵਿਸ਼ਲੇਸ਼ਣ, ਡੂੰਘੀ ਸੋਚ, ਆਪਸੀ ਮਿਲਵਰਤਨ, ਸੇਵਾ, ਸਤਿਕਾਰ, ਦਿਆਲਤਾ ਅਤੇ ਨੈਤਿਕ ਕਦਰਾਂ-ਕੀਮਤਾਂ ਸਮਝਣ ਲਈ ਤਿਆਰ ਕਰਦਾ ਹੈਗ਼ ਇਸ ਦੇ ਨਾਲ ਹੀ ਸਕੂਲ ਚੁਣੌਤੀ ਭਰਪੂਰ ਅਤੇ ਉੱਚ ਪੱਧਰ ਦੀ ਅੰਤਰ-ਰਾਸ਼ਟਰੀ ਸਿੱਖਿਆ ਦੇਣ ਲਈ ਵਚਨਬੱਧ ਹੈ ਜੋ ਕਿ ਸਕੂਲ ਦਾ ਵਿਸ਼ਵਾਸ਼ ਹੈ ਕਿ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੈ।
ਸਕੂਲ ਦੀਆਂ 28 ਬੱਸਾਂ ਜਿਹੜੀਆਂ ਕਿ ਵਿਦਿਆਰਥੀਆਂ ਨੂੰ ਬਰੈਂਪਟਨ, ਮਿਸੀਸਾਗਾ, ਰੈਕਸਡੇਲ, ਈਟੋਬੀਕੋ, ਕੈਸਲਮੋਰ, ਕੈਲੇਡਨ, ਮਿਲਟਨ, ਲੇਕਸ਼ੋਰ ਅਤੇ ਜੌਰਜਟਾਊਨ ਤੋਂ ਸਵੇਰ-ਸ਼ਾਮ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਵਿਖੇ ਵਿਦਿਆਰਥੀਆਂ ਨੂੰ ਉਨਟਾਰੀਓ ਦੇ ਵਿੱਦਿਅਕ ਕਰੀਕੁਲਮ ਦੇ ਨਾਲ-ਨਾਲ ਪੰਜਾਬੀ, ਗੁਰਮਤ ਅਤੇ ਕੀਰਤਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਬੱਚਿਆਂ ਦੇ ਸਰਬ-ਪੱਖੀ ਵਿਕਾਸ ਲਈ ਸਾਰਾ ਸਾਲ ਵੱਖ-ਵੱਖ ਕਿਸਮ ਦੇ ਫੀਲਡ ਟਰਿੱਪਸ, ਵਾਧੂ ਕਿਰਿਆਵਾਂ, ਡਰਾਮਾ, ਮਿਊਜ਼ਿਕ, ਪਬਲਿਕ ਸਪੀਕਿੰਗ, ਟੈਲੈਂਟ ਸ਼ੋ, ਸਕੇਟਿੰਗ, ਸਕੀਂਗ ਅਤੇ ਜਿਮਨਾਸਟਿਕ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਜੇ ਕੇ ਅਤੇ ਐੱਸ ਕੇ ਫੁੱਲ ਡੇ ਪ੍ਰੋਗਰਾਮ ਹਨ। ਸਾਰੇ ਵਿਦਿਅਕ ਪ੍ਰੋਗਰਾਮ ਟੈਕਨੋਲੋਜੀ ਤੇ ਅਧਾਰਤ ਹਨ। ਜਿਹੜੇ ਵਿਦਿਆਰਥੀ ਖਾਲਸਾ ਕਮਿਊਨਿਟੀ ਸਕੂਲ ਤੋਂ ਗ੍ਰੈਜੂਏਟ ਹੋ ਕੇ ਜਾਂਦੇ ਹਨ, ਉਨ੍ਹਾਂ ਲਈ ਹਾਈ ਸਕੂਲ ਵਿੱਚ ਕਰੈਡਿਟ ਲੈਣੇ ਬਹੁਤ ਸੌਖੇ ਹੁੰਦੇ ਹਨ। ਸਾਡੇ ਸਕੂਲ ਦੇ ਮੁਢਲੇ ਪ੍ਰੋਗਰਾਮ ਵੀ ਉੱਚ ਪੱਧਰ ਦੇ ਹੁੰਦੇ ਹਨ ਕਿਉਂਕਿ ਬੱਚਿਆਂ ਦੇ ਸਰਬ ਪੱਖੀ ਵਿਕਾਸ ਲਈ ਉਨ੍ਹਾਂ ਵਿੱਚ ਵਿਅਕਤੀਗਤ ਅਤੇ ਸਮਾਜਕ ਕਦਰਾਂ ਕੀਮਤਾਂ ਦੇ ਨਾਲ-ਨਾਲ ਧਾਰਮਿਕ ਸੰਸਕਾਰ ਵੀ ਦਿੱਤੇ ਜਾਂਦੇ ਹਨ।
Home / ਕੈਨੇਡਾ / ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਦੇ ਵਿਦਿਆਰਥੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਮਨਾਉਂਦੇ ਹੋਏ ਨਗਰ ਕੀਰਤਨ ਵਿੱਚ ਭਾਗ ਲਿਆ
Check Also
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਨਵੇਂ ਵਰ੍ਹੇ ਨੂੰ ਸਮਰਪਿਤ ਅੰਤਰਰਾਸ਼ਟਰੀ ‘ਗਾਉਂਦੀ ਸ਼ਾਇਰੀ’ ਪ੍ਰੋਗਰਾਮ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ
ਬਰੈਂਪਟਨ : ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਵੱਲੋਂ 12 ਜਨਵਰੀ ਐਤਵਾਰ ਨੂੰ ਮਹੀਨਾਵਾਰ ਅੰਤਰਰਾਸ਼ਟਰੀ ਕਾਵਿ ਮਿਲਣੀ ਪ੍ਰੋਗਰਾਮ …