-14.6 C
Toronto
Saturday, January 24, 2026
spot_img
Homeਕੈਨੇਡਾਰਾਜਾ ਦੀ ਭੈਣ ਨਵਦੀਪ ਕੌਰ ਨੇ 'ਪਰਵਾਸੀ' ਨਾਲ ਗੱਲਬਾਤ ਕਰਕੇ ਮਨ ਦੀਆਂ...

ਰਾਜਾ ਦੀ ਭੈਣ ਨਵਦੀਪ ਕੌਰ ਨੇ ‘ਪਰਵਾਸੀ’ ਨਾਲ ਗੱਲਬਾਤ ਕਰਕੇ ਮਨ ਦੀਆਂ ਭਾਵਨਾਵਾਂ ਸਭ ਨਾਲ ਸਾਂਝੀਆਂ ਕੀਤੀਆਂ

ਬਰੈਂਪਟਨ : ਮਨਦੀਪ ਸਿੰਘ ਚੀਮਾ, ਜਿਸ ਦਾ ਨਿੱਕ ਨਾਮ ਰਾਜਾ ਸੀ, 2012 ਵਿੱਚ ਮੋਟਰ ਸਾਈਕਲ ਸਵਾਰ ਇਸ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ઠਚੀਮਾ ਪਰਿਵਾਰ ਵੱਲੋਂ ਹਰ ਸਾਲ ਆਪਣੇ ਪੁੱਤਰ ਦੀ ਯਾਦ ਵਿੱਚ ਮੋਟਰ ਸਾਈਕਲ ਰਾਇਡ ਕਰਵਾਈ ਜਾਂਦੀ ਹੈ। ਇਸ ਸਾਲ ਰਾਜੇ ਦੇ 45ਵੇਂ ਜਨਮ ਦਿਨ ਮੌਕੇ ਵੀ ਰਾਇਡ ਕਰਵਾਈ ਗਈ। ਜਿਸ ਵਿੱਚ ਕਰੀਬ 100 ਮੋਟਰ ਸਾਇਕਲ ਸਵਾਰਾਂ ਨੇ ਹਿੱਸਾ ਲਿਆ। ਜਿਸ ਨੂੰ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਬਰੈਂਪਟਨ ਸੋਕਰ ਸੈਂਟਰ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਰਾਜਾ ਦੀ ਭੈਣ ਅਤੇ ਮੁੱਖ ਪ੍ਰਬੰਧਕ ਨਵਦੀਪ ਕੌਰ ਉਰਫ ਮੀਕਾ ਚੀਮਾ ਵੱਲੋਂ ‘ਪਰਵਾਸੀ’ ਨਾਲ ਗੱਲਬਾਤ ਦੌਰਾਨ ਆਪਣੇ ਮਨ ਦੀਆਂ ਭਾਵਨਾਵਾਂ ਸਭ ਨਾਲ ਸਾਂਝੀਆਂ ਕੀਤੀਆਂ ਗਈਆਂ।
ਰਾਜਾ ਚੀਮਾ ਦੇ ਮਾਤਾ ਅਤੇ ਪਿਤਾ ਵੀ ਸਮਾਗਮ ਦੌਰਾਨ ਹਾਜ਼ਰ ਸਨ। ਜਿਨ੍ਹਾਂ ਨੇ ਆਪਣੇ ਮਨ ਦਾ ਦਰਦ ਛੁਪਾਉਂਦਿਆਂ ਹੋਇਆ ਇਸ ਗੱਲ ਵਿੱਚ ਸੰਤੁਸ਼ਟੀ ਪ੍ਰਗਟ ਕੀਤੀ ਕਿ ਲੋੜਵੰਦਾਂ ਦੀ ਮਦਦ ਲਈ ਉਨ੍ਹਾਂ ਦਾ ਪੁੱਤਰ ਹਮੇਸ਼ਾ ਤਿਆਰ ઠਰਹਿੰਦਾ ਸੀ ਤੇ ਹੁਣ ਉਹ ਸਭ ਦੇ ਸਹਿਯੋਗ ઠਨਾਲ ਇਸ ਮੁਹਿੰਮ ਨੂੰ ਅੱਗੇ ਲੈ ਕੇ ਜਾ ਰਹੇ ਹਨ। ਰਾਜਾ ਦੀ ਸੋਚ ਨੂੰ ਜਿਊਂਦਾ ઠਰੱਖਣ ਲਈ ਮੋਟਰ ਸਾਇਕਲ ਰਾਇਡ ਕਰਵਾਈ ਜਾਂਦੀ ਹੈ, ਜਿਸ ਤੋਂ ਇਕੱਤਰ ਹੋਇਆ ਪੈਸਾ ਲੋੜਵੰਦ ਬੱਚਿਆਂ ਦੀ ਪੜ੍ਹਾਈ ‘ਤੇ ਖਰਚਿਆ ਜਾਂਦਾ ਹੈ ਅਤੇ ਇਹ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ।

RELATED ARTICLES
POPULAR POSTS