ਬਰੈਂਪਟਨ/ਬਾਸੀ ਹਰਚੰਦ : ਮੱਲ ਸਿੰਘ ਬਾਸੀ ਸੂਚਨਾ ਦਿੰਦੇ ਹਨ ਕਿ ਪਿਤਾਵਾਂ ਦੀ ਮਹੱਤਤਾ ਵਜੋਂ ਮਨਾਇਆ ਜਾਂਦਾ ਪਿਤਾ ਦਿਵਸ (ਫਾਦਰ ਡੇ) ਦੀ ਕੜੀ ਵਜੋਂ 19 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਜੋਤ ਪਰਕਾਸ਼ ਵਿਖੇ 2-00 ਵਜੇ ਤੋਂ 5-00 ਵਜੇ ਤੱਕ ਧਾਰਮਿਕ ਸਮਾਗਮ ਹੋਵੇਗਾ। ਜਿਸ ਵਿਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਅਤੇ ਗੁਰਬਾਣੀ ਦਾ ਕੀਰਤਨ ਹੋਵੇਗਾ। ਇਸ ਤੋਂ ਬਾਅਦ ਕੁੱਝ ਬੁਲਾਰਿਆਂ ਦੇ ਭਾਸ਼ਨ ਅਤੇ ਕਵਿਤਾਵਾਂ ਪੜ੍ਹੀਆਂ ਜਾਣਗੀਆਂ । ਇਸ ਸਮਾਗਮ ‘ਚ ਸਾਮਲ ਹੋਣ ਲਈ ਬਜ਼ੁਰਗਾਂ ਸਮੇਤ ਸਭ ਸੰਗਤ ਨੂੰ ਖੁੱਲ੍ਹਾ ਸੱਦਾ ਦਿਤਾ ਜਾਂਦਾ ਹੈ। ਅੰਤ ‘ਚ ਗੁਰੂ ਕਾ ਲੰਗਰ ਅਤੁਟ ਵਰਤੇਗਾ। ਹੋਰ ਜਾਣਕਾਰੀ ਲਈ ਮੱਲ ਸਿੰਘ ਬਾਸੀ ਨਾਲ ਫੋਨ ਨੰਬਰ 437-980-7015 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …