0.2 C
Toronto
Sunday, December 28, 2025
spot_img
HomeਕੈਨੇਡਾFrontਸੁਪਰੀਮ ਕੋਰਟ ਨੇ ਲਾਂਚ ਕੀਤੀ ਫੈਸਲਿਆਂ ਅਤੇ ਦਲੀਲਾਂ ਲਈ ਨਵੀਂ ਸ਼ਬਦਾਵਲੀ

ਸੁਪਰੀਮ ਕੋਰਟ ਨੇ ਲਾਂਚ ਕੀਤੀ ਫੈਸਲਿਆਂ ਅਤੇ ਦਲੀਲਾਂ ਲਈ ਨਵੀਂ ਸ਼ਬਦਾਵਲੀ

ਹੁਣ ਅਦਾਲਤ ’ਚ ਮਹਿਲਾਵਾਂ ਲਈ ਇਤਰਾਜ਼ਯੋਗ ਸ਼ਬਦਾਂ ਦਾ ਨਹੀਂ ਹੋਵੇਗਾ ਇਸਤੇਮਾਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਦੇ ਫੈਸਲਿਆਂ ਅਤੇ ਦਲੀਲਾਂ ’ਚ ਹੁਣ ਜੈਂਡਰ ਸਟੀਰੀਓਟਾਈਪ ਸ਼ਬਦਾਂ ਇਸਤੇਮਾਲ ਨਹੀਂ ਹੋਵੇਗਾ। ਸੁਪਰੀਮ ਕੋਰਟ ਨੇ ਮਹਿਲਾਵਾਂ ਦੇ ਲਈ ਵਰਤੇ ਜਾਣ ਵਾਲੇ ਇਤਰਾਜ਼ਯੋਗ ਸ਼ਬਦਾਂ ’ਤੇ ਰੋਕ ਲਗਾਉਣ ਲਈ ਜੈਂਡਰ ਸਟੀਰੀਓਟਾਈਪ ਕਾਮਬੈਟ ਹੈਂਡਬੁੱਕ ਲਾਂਚ ਕਰ ਦਿੱਤੀ ਹੈ। ਲੰਘੀ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਸੁਪਰੀਮ ਕੋਰਟ ’ਚ ਇਕ ਪ੍ਰੋਗਰਾਮ ਦੌਰਾਨ ਕਿਹਾ ਗਿਆ ਸੀ ਕਿ ਕਾਨੂੰਨੀ ਮਾਮਲਿਆਂ ’ਚ ਮਹਿਲਾਵਾਂ ਦੇ ਲਈ ਵਰਤੇ ਜਾਂਦੇ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਰੁਕੇਗਾ ਅਤੇ ਜਲਦੀ ਹੀ ਡਿਕਸ਼ਨਰੀ ਵੀ ਆਵੇਗੀ। ਅੱਜ 16 ਅਗਸਤ ਨੂੰ ਹੈਂਡਬੁੱਕ ਜਾਰੀ ਕਰਕੇ ਹੋਏ ਚੀਫ਼ ਜਸਟਿਸ ਆਫ਼ ਇੰਡੀਆ ਡੀਵਾਈ ਚੰਦਰਚੂੜ ਨੇ ਕਿਹਾ ਕਿ ਇਸ ਨਾਲ ਜੱਜਾਂ ਅਤੇ ਵਕੀਲਾਂ ਨੂੰ ਇਹ ਸਮਝਣ ’ਚ ਆਸਾਨੀ ਹੋੇਵੇਗੀ ਕਿ ਕਿਹੜਾ ਸ਼ਬਦ ਇਤਰਾਜ਼ਯੋਗ ਹੈ ਅਤੇ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਚੀਫ਼ ਜਸਟਿਸ ਨੇ ਦੱਸਿਆ ਕਿ ਇਸ ਹੈਂਡਬੁੱਕ ’ਚ ਇਤਰਾਜ਼ਯੋਗ ਸ਼ਬਦਾਂ ਦੀ ਲਿਸਟ ਹੈ ਅਤੇ ਉਸ ਦੀ ਜਗ੍ਹਾ ਵਰਤੇ ਜਾਣ ਵਾਲੇ ਸ਼ਬਦ ਦੱਸੇ ਗਏ ਹਨ। ਇਨ੍ਹਾਂ ਨੂੰ ਕੋਰਟ ’ਚ ਦਲੀਲਾਂ ਦੇਣ, ਹੁਕਮ ਦੇਣ ਅਤੇ ਉਸ ਦੀ ਕਾਪੀ ਤਿਆਰ ਕਰਨ ਸਮੇਂ ਵਰਤਿਆ ਜਾ ਸਕਦਾ ਹੈ। ਇਹ ਹੈਂਡਬੁੱਕ ਵਕੀਲਾਂ ਦੇ ਨਾਲ-ਨਾਲ ਜੱਜਾਂ ਦੇ ਲਈ ਵੀ ਹੈ। ਇਸ ਹੈਂਡਬੁੱਕ ’ਚ ਉਹ ਸ਼ਬਦ ਹਨ ਜਿਨ੍ਹਾਂ ਨੂੰ ਪਹਿਲਾਂ ਅਦਾਲਤਾਂ ’ਚ ਵਰਤਿਆ ਜਾਂਦਾ ਸੀ। ਸ਼ਬਦ ਗਲਤ ਕਿਉਂ ਹਨ ਅਤੇ ਉਹ ਕਾਨੂੰਨ ਨੂੰ ਕਿਸ ਤਰ੍ਹਾਂ ਹੋਰ ਵਿਗਾੜ ਸਕਦੇ ਇਸ ਸਬੰਧੀ ਵੀ ਦੱਸਿਆ ਗਿਆ ਹੈ।
RELATED ARTICLES
POPULAR POSTS