18.4 C
Toronto
Monday, July 27, 2026
spot_img
HomeਕੈਨੇਡਾFrontਟਰੰਪ ਬੋਲੇ - 350% ਟੈਰਿਫ ਦੀ ਧਮਕੀ ’ਤੇ ਪੀਐਮ ਨਰਿੰਦਰ ਮੋਦੀ ਦਾ...

ਟਰੰਪ ਬੋਲੇ – 350% ਟੈਰਿਫ ਦੀ ਧਮਕੀ ’ਤੇ ਪੀਐਮ ਨਰਿੰਦਰ ਮੋਦੀ ਦਾ ਆਇਆ ਸੀ ਫੋਨ


ਅਮਰੀਕੀ ਰਾਸ਼ਟਰਪਤੀ ਦਾ ਦਾਅਵਾ : ਪੀਐਮ ਮੋਦੀ ਨੇ ਕਿਹਾ ਸੀ ਅਸੀਂ ਜੰਗ ਨਹੀਂ ਕਰਾਂਗੇ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 350% ਟੈਰਿਫ ਲਗਾਉਣ ਦੀ ਧਮਕੀ ਦੇ ਕੇ ਭਾਰਤ-ਪਾਕਿਸਤਾਨ ਵਿਚਾਲੇ ਜੰਗ ਰੁਕਵਾਈ ਸੀ। ਟਰੰਪ ਨੇ ਅਮਰੀਕਾ-ਸਾਊਦੀ ਇਨਵੈਸਟਮੈਂਟ ਫੋਰਮ ਦੌਰਾਨ ਬੋਲਦੇ ਹੋਏ ਕਿਹਾ ਕਿ ਮੈਨੂੰ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਫੋਨ ਆਇਆ ਸੀ। ਫੋਨ ’ਤੇ ਉਨ੍ਹਾਂ ਸ਼ੁਕਰੀਆ ਕਿਹਾ ਅਤੇ ਦੱਸਿਆ ਕਿ ਤੁਸੀਂ ਲੱਖਾਂ ਜਾਨਾਂ ਬਚਾਈਆਂ ਹਨ। ਇਸ ਤੋਂ ਬਾਅਦ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੋਨ ਵੀ ਆਇਆ ਅਤੇ ਪੀਐਮ ਮੋਦੀ ਨੇ ਕਿਹਾ ਸੀ ਕਿ ਅਸੀਂ ਜੰਗ ਨਹੀਂ ਕਰਾਂਗੇ। ਜ਼ਿਕਰਯੋਗ ਹੈ ਕਿ ਟਰੰਪ ਵਲੋਂ ਇਹ ਦਾਅਵਾ 60 ਵਾਰ ਤੋਂ ਜ਼ਿਆਦਾ ਵਾਰ ਦੁਹਰਾਇਆ ਜਾ ਚੁੱਕਾ ਹੈ। ਜਦੋਂ ਕਿ ਭਾਰਤ ਲਗਾਤਾਰ ਇਹ ਕਹਿ ਰਿਹਾ ਹੈ ਕਿ ਜੰਗਬੰਦੀ ਵਿਚ ਕੋਈ ਤੀਜਾ ਦੇਸ਼ ਸ਼ਾਮਲ ਨਹੀਂ ਸੀ।

RELATED ARTICLES
POPULAR POSTS