Breaking News
Home / ਭਾਰਤ / ਭਾਰਤ ‘ਚ ਕਰੋਨਾ ਪੀੜਤਾਂ ਦਾ ਅੰਕੜਾ 1 ਲੱਖ ਤੋਂ ਪਾਰ

ਭਾਰਤ ‘ਚ ਕਰੋਨਾ ਪੀੜਤਾਂ ਦਾ ਅੰਕੜਾ 1 ਲੱਖ ਤੋਂ ਪਾਰ

64 ਦਿਨਾਂ ‘ਚ 100 ਤੋਂ 1 ਲੱਖ ਹੋਏ ਭਾਰਤ ‘ਚ ਕਰੋਨਾ ਪੀੜਤ ਮਰੀਜ਼

ਨਵੀਂ ਦਿੱਲੀ/ਬਿਊਰੋ ਬਿਊਰੋ ਨਿਊਜ਼
ਦੁਨੀਆ ਭਰ ਵਿਚ ਕਹਿਰ ਮਚਾਉਣ ਵਾਲੀ ਕਰੋਨਾ ਨਾਮੀ ਮਹਾਂਮਾਰੀ ਤੋਂ ਪੀੜਤ ਵਿਅਕਤੀਆਂ ਦਾ ਅੰਕੜਾ ਹੁਣ ਭਾਰਤ ਵਿਚ ਵੀ 1 ਲੱਖ ਤੋਂ ਪਾਰ ਚਲਾ ਗਿਆ ਹੈ। ਭਾਰਤ ਵਿਚ 1 ਲੱਖ ਦਾ ਅੰਕੜਾ ਛੂਹ ਲਈ ਕਰੋਨਾ ਨੂੰ 64 ਦਿਨਾਂ ਦਾ ਸਮਾਂ ਲੱਗਿਆ। ਇਸ ਮਾਮਲੇ ‘ਚ ਭਾਰਤ ਦੀ ਸਥਿਤੀ ਅਮਰੀਕਾ, ਇਟਲੀ ਅਤੇ ਬ੍ਰਿਟੇਨ ਸਮੇਤ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਦੇਸ਼ਾਂ ਨਾਲੋਂ ਬੇਹਤਰ ਹੈ। ਜਦਕਿ ਕਰੋਨਾ ਨਾਮੀ ਇਹ ਵਾਇਰਸ ਅਮਰੀਕਾ ਵਿਚ ਸਭ ਤੋਂ ਤੇਜੀ ਨਾਲ ਫੈਲਿਆ। ਅਮਰੀਕਾ ਵਿਚ ਕਰੋਨਾ ਵਾਇਰਸ ਨੇ 1 ਲੱਖ ਦਾ ਅੰਕੜਾ ਸਿਰਫ਼ 25 ਦਿਨਾਂ ਵਿਚ ਛੂਹ ਲਿਆ ਸੀ। ਸਪੇਨ ਵਿਚ 30 ਦਿਨ, ਜਰਮਨੀ ਵਿਚ 35, ਇਟਲੀ ਵਿਚ 36, ਫਰਾਂਸ ਵਿਚ 39 ਅਤੇ ਬ੍ਰਿਟੇਨ ਵਿਚ 42 ਦਿਨਾਂ ਦੇ ਸਮੇਂ ਦੌਰਾਨ ਕਰੋਨਾ ਦੇ 1 ਲੱਖ ਕੇਸ ਸਾਹਮਣੇ ਆਏ ਸਨ। ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 1 ਲੱਖ 2 ਹਜ਼ਾਰ ਤੋਂ ਪਾਰ ਚਲੀ ਗਈ ਹੈ ਜਦਕਿ 39 ਹਜ਼ਾਰ ਤੋਂ ਵੱਧ ਕਰੋਨਾ ਪੀੜਤ ਸਿਹਤਯਾਬ ਵੀ ਹੋ ਚੁੱਕੇ ਹਨ ਅਤੇ ਹੁਣ ਤੱਕ ਕਰੋਨਾ ਕਾਰਨ 3 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਜਾਨ ਵੀ ਚਲੀ ਗਈ ਹੈ। ਦੂਜੇ ਪਾਸੇ ਪੂਰੇ ਸੰਸਾਰ ਅੰਦਰ ਕਰੋਨਾ ਪੀੜਤਾਂ ਦਾ ਅੰਕੜਾ 50 ਲੱਖ ਨੂੰ ਢੁੱਕ ਗਿਆ ਹੈ ਜਦਕਿ ਮੌਤਾਂ ਦਾ ਅੰਕੜਾ 3 ਲੱਖ 20 ਹਜ਼ਾਰ ਤੋਂ ਪਾਰ ਚਲਾ ਗਿਆ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …