Breaking News
Home / ਭਾਰਤ / ਏਅਰ ਇੰਡੀਆ ਦੇ ਸਿੱਖ ਪਾਇਲਟ ਨੂੰ ਮੈਡਰਿਡ ਦੇ ਹਵਾਈ ਅੱਡੇ ‘ਤੇ ਦਸਤਾਰ ਉਤਾਰਨ ਲਈ ਕਿਹਾ

ਏਅਰ ਇੰਡੀਆ ਦੇ ਸਿੱਖ ਪਾਇਲਟ ਨੂੰ ਮੈਡਰਿਡ ਦੇ ਹਵਾਈ ਅੱਡੇ ‘ਤੇ ਦਸਤਾਰ ਉਤਾਰਨ ਲਈ ਕਿਹਾ

ਮਨਜਿੰਦਰ ਸਿਰਸਾ ਨੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਪੇਨ ਦੇ ਮੈਡਰਿਡ ਹਵਾਈ ਅੱਡੇ ‘ਤੇ ਏਅਰ ਇੰਡੀਆ ਦੇ ਇਕ ਸਿੱਖ ਪਾਈਲਟ ਨੂੰ ਦਸਤਾਰ ਉਤਾਰਨ ਲਈ ਮਜ਼ਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਠਾਉਣ ਦੀ ਮੰਗ ਕੀਤੀ। ਸਿਰਸਾ ਨੇ ਇਸ ਘਟਨਾ ਨੂੰ ਸਿੱਖ ਭਾਈਚਾਰੇ ‘ਤੇ ਸਿੱਧਾ ਨਸਲੀ ਹਮਲਾ ਦੱਸਿਆ। ਸਿਰਸਾ ਨੇ ਚਿੱਠੀ ਵਿਚ ਕਿਹਾ ਕਿ ਮੈਡਰਿਡ ਹਵਾਈ ਅੱਡੇ ‘ਤੇ ਏਅਰ ਇੰਡੀਆ ਦੇ ਅਧਿਕਾਰੀ ਕੈਪਟਨ ਸਿਮਰਨਜੀਤ ਸਿੰਘ ਗੁਜਰਾਲ ਨਾਲ ਨਸਲੀ ਵਿਤਕਰਾ ਹੋਇਆ ਹੈ ਅਤੇ ਦਸਤਾਰ ਕਾਰਨ ਉਸ ਨੂੰ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਹਵਾਈ ਅੱਡੇ ਦੇ ਅਧਿਕਾਰੀ ਨੇ ਸਿਮਰਨਜੀਤ ਨੂੰ ਦਸਤਾਰ ਉਤਾਰਨ ਅਤੇ ਉਸਦੀ ਜਾਂਚ ਲਈ ਕਿਹਾ। ਸਿਰਸਾ ਨੇ ਇਹ ਵੀ ਦੱਸਿਆ ਕਿ ਇਹ ਸਭ ਕੁਝ ਉਸ ਸਮੇਂ ਹੋਇਆ ਜਦੋਂ ਕੈਪਟਨ ਗੁਜਰਾਲ ਦੀ ਮੈਟਲ ਡਿਟੈਕਟਰ ਰਾਹੀਂ ਪੂਰੀ ਜਾਂਚ ਹੋ ਗਈ ਸੀ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …