-4.3 C
Toronto
Tuesday, January 6, 2026
spot_img
Homeਭਾਰਤਪਬਜੀ ਗੇਮ ਸਮੇਤ 118 ਚੀਨੀ ਐਪਸ 'ਤੇ ਭਾਰਤ 'ਚ ਪਾਬੰਦੀ

ਪਬਜੀ ਗੇਮ ਸਮੇਤ 118 ਚੀਨੀ ਐਪਸ ‘ਤੇ ਭਾਰਤ ‘ਚ ਪਾਬੰਦੀ

ਸੁਰੱਖਿਆ ਸਬੰਧੀ ਖਤਰੇ ਨੂੰ ਦੇਖਦਿਆਂ ਸਰਕਾਰ ਨੇ ਲਿਆ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਪਬਜੀ ਗੇਮ ਸਮੇਤ 118 ਹੋਰ ਮੋਬਾਈਲ ਐਪਲੀਕੇਸ਼ਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਨਾਂ ਮੋਬਾਈਲ ਐਪਲੀਕੇਸ਼ਨਾਂ ਨੂੰ ਦੇਸ਼ ਦੀ ਪ੍ਰਭੁਸੱਤਾ, ਅਖੰਡਤਾ ਤੇ ਸੁਰੱਖਿਆ ਲਈ ਖਤਰਾ ਮੰਨਦਿਆਂ ਉਕਤ ਐਲਾਨ ਕੀਤਾ ਹੈ। ਅਧਿਕਾਰਕ ਬਿਆਨ ਅਨੁਸਾਰ ਪਬਜੀ ਮੋਬਾਈਲ ਤੇ ਪਬਜੀ ਮੋਬਾਈਲ ਲਾਈਟ ਤੋਂ ਇਲਾਵਾ ਸਰਕਾਰ ਵਲੋਂ ਜਿਹੜੀਆਂ ਹੋਰ ਐਪਲੀਕੇਸ਼ਨਾਂ ‘ਤੇ ਪਾਬੰਦੀ ਲਗਾਈ ਗਈ ਹੈ ਉਨਾਂ ਵਿਚ ਬਾਇਡੂ, ਬਾਇਡੂ ਐਕਸਪ੍ਰੈੱਸ ਐਡੀਸ਼ਨ, ਟੈਂਸੈਂਟ ਵਾਚਲਿਸਟ, ਫੇਸਯੂ, ਵੀਚੈਟ ਰੀਡਿੰਗ ਐਂਡ ਟੈਂਸੈਂਚ ਵੇਂਯੂੰ ਸ਼ਾਮਿਲ ਹਨ। ਸੂਤਰਾਂ ਅਨੁਸਾਰ ਜਿਹੜੀਆਂ ਐਪਲੀਕੇਸ਼ਨਾਂ ‘ਤੇ ਪਾਬੰਦੀ ਲਗਾਈ ਗਈ ਹੈ ਉਨਾਂ ਸਾਰੀਆਂ ਦੇ ਚੀਨੀ ਲਿੰਕ ਹਨ। ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਟਿਕ-ਟਾਕ ਤੇ ਯੂ.ਸੀ. ਬ੍ਰਾਊਜ਼ਰ ਸਮੇਤ ਬਹੁਤ ਸਾਰੀਆਂ ਚੀਨੀ ਮੋਬਾਈਲ ਐਪਲੀਕੇਸ਼ਨਾਂ ‘ਤੇ ਪਾਬੰਦੀ ਲਗਾਈ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੇ 118 ਮੋਬਾਈਲ ਐਪਲੀਕੇਸ਼ਨਾਂ ਨੂੰ ਦੇਸ਼ ਦੀ ਪ੍ਰਭੁਸੱਤਾ, ਅਖੰਡਤਾ ਤੇ ਸੁਰੱਖਿਆ ਲਈ ਖਤਰਾ ਮੰਨਦਿਆਂ ਇਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਦੱਸਿਆ ਕਿ ਉਨਾਂ ਨੂੰ ਵੱਖ-ਵੱਖ ਸੂਤਰਾਂ ਤੋਂ ਸ਼ਿਕਾਇਤਾਂ ਮਿਲੀਆਂ ਸਨ, ਜਿਨਾਂ ਵਿਚ ਭਾਰਤ ਤੋਂ ਬਾਹਰ ਸਰਵਰਾਂ ਵਿਚ ਉਪਭੋਗਤਾਵਾਂ ਦੀ ਜਾਣਕਾਰੀ ਨੂੰ ਚੋਰੀ ਕਰਨ ਤੇ ਸੁਰੱਖਿਅਤ ਰੂਪ ਨਾਲ ਪ੍ਰਸਾਰਿਤ ਕਰਨ ਲਈ ਐਂਡਰਾਇਡ ਤੇ ਆਈ.ਓ.ਐਸ. ਪਲੇਟਫਾਰਮ ‘ਤੇ ਇਨਾਂ ਵਿਚੋਂ ਕੁਝ ਮੋਬਾਈਲ ਐਪਲੀਕੇਸ਼ਨਾਂ ਦੀ ਗਲਤ ਵਰਤੋਂ ਹੋ ਰਹੀ ਸੀ, ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਭਾਰਤ ਵਲੋਂ ਹੁਣ ਤੱਕ 224 ਚੀਨੀ ਐਪਸ ‘ਤੇ ਪਾਬੰਦੀ ਲਗਾਈ ਜਾ ਚੁੱਕੀ ਹੈ।

RELATED ARTICLES
POPULAR POSTS