7.3 C
Toronto
Friday, September 25, 2026
spot_img
Homeਭਾਰਤਹਨੀਪ੍ਰੀਤ ਨੂੰ ਜੇਲ੍ਹ ਵਿਚ ਫੋਨ ਕਰਨ ਦੀ ਮਿਲੀ ਸਹੂਲਤ

ਹਨੀਪ੍ਰੀਤ ਨੂੰ ਜੇਲ੍ਹ ਵਿਚ ਫੋਨ ਕਰਨ ਦੀ ਮਿਲੀ ਸਹੂਲਤ

ਹਨੀਪ੍ਰੀਤ ਨੂੰ ਜੇਲ੍ਹ ਵਿਚ ਫੋਨ ਕਰਨ ਦੀ ਮਿਲੀ ਸਹੂਲਤਚੰਡੀਗੜ੍ਹ : ਸਾਧਵੀਆਂ ਨਾਲ ਜਬਰ-ਜਨਾਹ ਦੇ ਕੇਸ ਵਿਚ ਸਜ਼ਾ ਭੁਗਤ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ‘ਗੋਦ ਲਈ ਧੀ’ ਹਨੀਪ੍ਰੀਤ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਅੰਬਾਲਾ ਜੇਲ੍ਹ ਵਿਚ ਫੋਨ ਦੀ ਸਹੂਲਤ ਦੀ ਇਜਾਜ਼ਤ ਦੇ ਦਿੱਤੀ ਹੈ। ਉਸ ਨੇ ਪਿਛਲੇ ਸਾਲ ਨਵੰਬਰ ਮਹੀਨੇ ਆਪਣੇ ਪਰਿਵਾਰਕ ਜੀਆਂ ਤੇ ਦੋਸਤਾਂ ਨਾਲ ਰੋਜ਼ਾਨਾ ਪੰਜ ਮਿੰਟ ਫੋਨ ਕਰਨ ਦੀ ਸਹੂਲਤ ਹਾਸਲ ਕਰਨ ਲਈ ਅਰਜ਼ੀ ਦਾਖ਼ਲ ਕੀਤੀ ਸੀ। ਇਸ ‘ਤੇ ਜਸਟਿਸ ਦਯਾ ਚੌਧਰੀ ਵਲੋਂ ਹੁਕਮ ਸੁਣਾਇਆ ਗਿਆ। ਪ੍ਰਿਅੰਕਾ ਤਨੇਜਾ ਉਰਫ਼ ਹਨੀਪ੍ਰੀਤ ਨੇ ਕੁਝ ਫੋਨ ਨੰਬਰ ਅਧਿਕਾਰੀਆਂ ਨੂੰ ਮੁਹੱਈਆ ਕਰਵਾਏ ਸਨ ਜਿਨ੍ਹਾਂ ‘ਤੇ ਉਹ ਫੋਨ ਕਰਨਾ ਚਾਹੁੰਦੀ ਸੀ। ਉਂਜ, ਐਸਪੀ ਸਿਰਸਾ ਨੇ ਆਖਿਆ ਸੀ ਕਿ ਡੇਰਾ ਮੁਖੀ ਦੇ ਕੇਸ ਵੇਲੇ ਹੋਈ ਹਿੰਸਾ ਦੇ ਸਬੰਧ ਵਿਚ ਅਜੇ ਬਹੁਤ ਸਾਰੇ ਕੇਸ ਬਕਾਇਆ ਪਏ ਹਨ ਜਿਸ ਕਰਕੇ ਹਨੀਪ੍ਰੀਤ ਨੂੰ ਅਜਿਹੀ ਸਹੂਲਤ ਨਹੀਂ ਦਿੱਤੀ ਜਾਣੀ ਚਾਹੀਦੀ।

RELATED ARTICLES
POPULAR POSTS