Breaking News
Home / ਭਾਰਤ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਦਾਰਨਾਥ ਮੰਦਰ ’ਚ ਕੀਤੀ ਪੂਜਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਦਾਰਨਾਥ ਮੰਦਰ ’ਚ ਕੀਤੀ ਪੂਜਾ

ਮੋਦੀ ਦੇ ਪਹਾੜੀ ਪਹਿਰਾਵੇ ਨੇ ਸਾਰਿਆਂ ਦਾ ਧਿਆਨ ਖਿੱਚਿਆ
ਦੇਹਰਾਦੂਨ/ਬਿੳੂਰੋ ਨਿੳੂਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ੁੱਕਰਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਤਰਾਖੰਡ ਦੇ ਕੇਦਾਰਨਾਥ ਧਾਮ ਪੁੱਜੇ, ਜਿੱਥੇ ਉਨ੍ਹਾਂ ਨੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਅਤੇ ਗੌਰੀਕੁੰਡ ਤੋਂ ਕੇਦਾਰਨਾਥ ਤੱਕ ਰੋਪਵੇਅ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਕੇਦਾਰਨਾਥ ਤੋਂ ਆਪਣੇ ਦੋ ਦਿਨਾਂ ਉਤਰਾਖੰਡ ਦੌਰੇ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਹੈਲੀਪੈਡ ਤੋਂ ਸਿੱਧਾ ਮੰਦਰ ਪਹੁੰਚੇ। ਇਸ ਤੋਂ ਬਾਅਦ ਮੋਦੀ ਚਮੋਲੀ ਸਥਿਤ ਬਦਰੀਨਾਥ ਮੰਦਰ ਵੀ ਪੁੱਜੇ। ਇਸ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪਹਿਨੀ ਸਫ਼ੈਦ ਰੰਗ ਦੀ ਪਹਾੜੀ ਪੁਸ਼ਾਕ ਅਤੇ ਪਹਾੜੀ ਟੋਪੀ ਨੇ ਸਾਰਿਆਂ ਦਾ ਧਿਆਨ ਖਿੱਚਿਆ। ਮੰਦਰ ’ਚ ਪੂਜਾ ਲਈ ਬੈਠੇ ਮੋਦੀ ਦੇ ਪਹਿਰਾਵੇ ’ਤੇ ਸਵਾਸਤਿਕ ਦਾ ਪ੍ਰਤੀਕ ਵੀ ਨਜ਼ਰ ਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਕ ਖਾਸ ਪਹਿਰਾਵੇ ਵਿਚ ਨਜ਼ਰ ਆਏ ਅਤੇ ਇਸਦੀ ਹਰ ਪਾਸੇ ਚਰਚਾ ਵੀ ਹੋ ਰਹੀ ਹੈ। ਮੀਡੀਆ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਪੀਐਮ ਮੋਦੀ ਨੇ ਜੋ ਡਰੈਸ ਪਹਿਨੀ ਹੋਈ ਹੈ, ਉਹ ਹਿਮਾਚਲ ਦੀ ਖਾਸ ‘ਚੋਲਾ ਡੋਰਾ’ ਡਰੈਸ ਹੈ। ਇਸ ਡਰੈਸ ਨੂੰ ਹਾਲ ਹੀ ਵਿਚ ਇਕ ਮਹਿਲਾ ਨੇ ਪ੍ਰਧਾਨ ਮੰਤਰੀ ਨੂੰ ਗਿਫਟ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਦਿਨੀਂ ਹਿਮਾਚਲ ਦੇ ਦੌਰੇ ’ਤੇ ਗਏ ਸਨ। ਇਸ ਦੌਰਾਨ ਉਨ੍ਹਾਂ ਨੂੰ ਇਕ ਮਹਿਲਾ ਨੇ ਇਕ ਖਾਸ ‘ਚੋਲਾ ਡੋਰਾ’ ਡਰੈਸ ਗਿਫਟ ਕੀਤੀ ਸੀ। ਇਸ ਡਰੈਸ ਨੂੰ ਹਿਮਾਚਲ ਦੇ ਚੰਬਾ ਵਿਚ ਰਹਿਣ ਵਾਲੀ ਮਹਿਲਾ ਨੇ ਆਪਣੇ ਹੱਥਾਂ ਨਾਲ ਬਣਾਇਆ ਹੈ। ਪੀਐਮ ਮੋਦੀ ਨੂੰ ਜਦੋਂ ਮਹਿਲਾ ਨੇ ਇਹ ਡਰੈਸ ਗਿਫਟ ਕੀਤੀ ਸੀ, ਤਾਂ ਉਨ੍ਹਾਂ ਵਾਅਦਾ ਕੀਤਾ ਸੀ ਕਿ ਜਦੋਂ ਵੀ ਉਹ ਕਿਸੇ ਠੰਡੀ ਜਗ੍ਹਾ ’ਤੇ ਜਾਣਗੇ ਤਾਂ ਇਸ ਡਰੈਸ ਨੂੰ ਜ਼ਰੂਰ ਪਹਿਨਣਗੇ। ਹੁਣ ਪ੍ਰਧਾਨ ਮੰਤਰੀ ਨੇ ਆਪਣੀ ਕੇਦਾਰਨਾਥ ਯਾਤਰਾ ਦੌਰਾਨ ਉਸੇ ਡਰੈਸ ਨੂੰ ਹੀ ਪਹਿਨਿਆ ਹੈ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …