20.3 C
Toronto
Sunday, September 13, 2026
spot_img
Homeਭਾਰਤਕਿਸਾਨ ਅੰਦੋਲਨ ਹੋਇਆ ਮੁਲਤਵੀ

ਕਿਸਾਨ ਅੰਦੋਲਨ ਹੋਇਆ ਮੁਲਤਵੀ

ਕਿਸਾਨ ਅੰਦੋਲਨ ਹੋਇਆ ਮੁਲਤਵੀਭਲਕੇ ਫਤਿਹ ਮਾਰਚ ਤੋਂ ਬਾਅਦ ਘਰਾਂ ਨੂੰ ਚਾਲੇ ਪਾਉਣਗੇ ਕਿਸਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਕਿਸਾਨੀ ਅੰਦੋਲਨ ਦੀ ਜਿੱਤ ਮਗਰੋਂ ਸਿੰਘੂ ਸਰਹੱਦ ‘ਤੇ ਕਿਸਾਨਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਹਨ। ਭਲਕੇ ਸ਼ਨੀਵਾਰ ਕਿਸਾਨਾਂ ਵੱਲੋਂ ਫਤਿਹ ਮਾਰਚ ਕੱਢਿਆ ਜਾਵੇਗਾ, ਜਿਸ ਤੋਂ ਬਾਅਦ ਕਾਫ਼ਲੇ ਦੇ ਰੂਪ ਵਿਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਇਕ ਕਾਫਲੇ ਦੇ ਰੂਪ ਵਿਚੋਂ ਦਿੱਲੀ ਤੋਂ ਆਪਣੇ ਘਰਾਂ ਲਈ ਰਵਾਨਾ ਹੋਣਗੇ। ਇਸ ਜੇਤੂ ਕਾਫ਼ਲੇ ਦੇ ਦਿੱਲੀ ਤੋਂ ਰਵਾਨਾ ਹੋਣ ਸਮੇਂ ਜਹਾਜ਼ ਰਾਹੀਂ ਜੇਤੂ ਯੋਧਿਆਂ ‘ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਇਸ ਤੋਂ ਬਾਅਦ ਪੰਜਾਬ ਪਹੁੰਚਣ ‘ਤੇ ਥਾਂ-ਥਾਂ ‘ਤੇ ਇਸ ਜੇਤੂ ਕਾਫ਼ਲੇ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨ ਅੰਦੋਲਨ ਮੁਲਤਵੀ ਕੀਤਾ ਗਿਆ ਹੈ ਨਾ ਖਤਮ। ਜੇਕਰ ਲੋੜ ਪਈ ਤਾਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਜਗਾਉਣ ਲਈ ਫਿਰ ਇਹ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

 

 

RELATED ARTICLES
POPULAR POSTS