ਨਿੳੂਯਾਰਕ ’ਚ 2023 ਤੋਂ ਦਿਵਾਲੀ ’ਤੇ ਸਕੂਲਾਂ ’ਚ ਰਹੇਗੀ ਛੁੱਟੀ
ਨਿੳੂਯਾਰਕ/ਬਿੳੂਰੋ ਨਿੳੂਜ਼
ਅਮਰੀਕਾ ਵਿਚ ਵੀ ਹੁਣ ਭਾਰਤ ਵਰਗੀ ਦਿਵਾਲੀ ਮਨਾਈ ਜਾਵੇਗੀ। ਅਗਲੇ ਸਾਲ ਯਾਨੀ 2023 ਤੋਂ ਨਿੳੂਯਾਰਕ ਸ਼ਹਿਰ ਦੇ ਸਕੂਲਾਂ ਵਿਚ ਦਿਵਾਲੀ ਦੀ ਛੁੱਟੀ ਰਹੇਗੀ। ਨਿੳੂਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਇਸਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਪਿਛਲੇ ਲੰਮੇ ਸਮੇਂ ਤੋਂ ਲਟਕਿਆ ਹੋਇਆ ਸੀ ਅਤੇ ਹੁਣ ਇਹ ਫੈਸਲਾ ਬੱਚਿਆਂ ਨੂੰ ਰੌਸ਼ਨੀ ਦੇ ਤਿਉਹਾਰ ਬਾਰੇ ਜਾਨਣ ਲਈ ਉਤਸ਼ਾਹਿਤ ਕਰੇਗਾ। ਮੀਡੀਆ ਰਿਪੋਰਟਾਂ ਮੁਤਾਬਕ ਨਿੳੂਯਾਰਕ ਅਸੈਂਬਲੀ ਦੇ ਮੈਂਬਰ ਜੈਨੀਫਰ ਰਾਜ ਕੁਮਾਰ ਦੇ ਨਾਲ ਐਡਮਸ ਨੇ ਦਿਵਾਲੀ ਦੇ ਤਿਉਹਾਰ ਨੂੰ ਮਾਨਤਾ ਦੇਣ ਲਈ ਕਾਨੂੰਨ ਪੇਸ਼ ਕੀਤਾ ਸੀ। ਰਾਜ ਕੁਮਾਰ ਨੇ ਕਿਹਾ ਕਿ ਹਿੰਦੂ, ਬੁੱਧ, ਸਿੱਖ ਅਤੇ ਜੈਨ ਧਰਮਾਂ ਦੇ 2 ਲੱਖ ਤੋਂ ਜ਼ਿਆਦਾ ਨਿੳੂਯਾਰਕ ਵਾਸੀਆਂ ਨੂੰ ਪਹਿਚਾਨਣ ਦਾ ਸਮਾਂ ਆ ਗਿਆ ਹੈ, ਜੋ ਰੌਸ਼ਨੀ ਦਾ ਤਿਉਹਾਰ ਮਨਾਉਂਦੇ ਹਨ। ਇਕ ਸਮਾਗਮ ਦੌਰਾਨ ਐਰਿਕ ਐਡਮਸ ਨੇ ਇਸ ਨਿਰਣੇ ਨੂੰ ਹਿੰਦੂ, ਸਿੱਖ, ਜੈਨ ਅਤੇ ਬੋਧੀ ਭਾਈਚਾਰਿਆਂ ਲਈ ਇਕ ਲੰਬੇ ਇੰਤਜ਼ਾਰ ਦੀ ਸਮਾਪਤੀ ਦੱਸਿਆ। ਐਡਮਸ ਨੇ ਕਿਹਾ ਅਸੀਂ ਬੱਚਿਆਂ ਨੂੰ ਦਿਵਾਲੀ ਦੀ ਮਹੱਤਤਾ ਬਾਰੇ ਉਤਸ਼ਾਹਿਤ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਗੱਲ ਸ਼ੁਰੂ ਕਰਨ ਜਾ ਰਹੇ ਹਾਂ ਕਿ ਰੌਸ਼ਨੀ ਦਾ ਤਿਉਹਾਰ ਕੀ ਹੈ ਅਤੇ ਇਸ ਤੋਂ ਕੀ ਸਿੱਖਿਆ ਲੈਣੀ ਹੈ। ਇਸੇ ਦੌਰਾਨ ਅਮਰੀਕਾ ਵਿਚ ਹਿੰਦੂ ਮੰਦਰ ਖਾਸ ਕਰਕੇ ਦੇਵੀ ਲਕਸ਼ਮੀ ਦੇ ਮੰਦਰਾਂ ਨੂੰ ਸਜਾਇਆ ਗਿਆ ਹੈ। ਵਾੲ੍ਹੀਟ ਹਾੳੂਸ ਵਿਚ ਵੀ 24 ਅਕਤੂਬਰ ਨੂੰ ਰਾਸ਼ਟਰਪਤੀ ਜੋਅ ਬਾਈਡਨ ਦਿਵਾਲੀ ਮਨਾਉਣਗੇ।