2.6 C
Toronto
Friday, November 7, 2025
spot_img
Homeਦੁਨੀਆਨਰਿੰਦਰ ਮੋਦੀ ਦਾ ਅਮਰੀਕਾ ’ਚ ਹੋਇਆ ਭਰਵਾਂ ਸਵਾਗਤ

ਨਰਿੰਦਰ ਮੋਦੀ ਦਾ ਅਮਰੀਕਾ ’ਚ ਹੋਇਆ ਭਰਵਾਂ ਸਵਾਗਤ

ਕਿਹਾ ਵਿਦੇਸ਼ਾਂ ’ਚ ਬੈਠਾ ਭਾਰਤੀ ਭਾਈਚਾਰਾ ਹੈ ਸਾਡੀ ਵੱਡੀ ਤਾਕਤ
ਵਾਸ਼ਿੰਗਟਨ/ਬਿਊਰੋ ਨਿਊਜ਼
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਲਈ ਅੱਜ ਵਾਸ਼ਿੰਗਟਨ ਪਹੁੰਚੇ। ਏਅਰਪੋਰਟ ’ਤੇ ਅਮਰੀਕੀ ਅਧਿਕਾਰੀਆਂ ਅਤੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ ਨਮਸਤੇ ਯੂਐਸਏ ਕਹਿ ਕੇ ਉਨ੍ਹਾਂ ਸਵਾਗਤ ਕੀਤਾ ਗਿਆ। ਏਅਰ ਪੋਰਟ ’ਤੇ ਮੋਦੀ ਦੇ ਸਵਾਗਤ ਲਈ ਅਮਰੀਕੀ ਅਧਿਕਾਰੀਆਂ ਤੋਂ ਇਲਾਵਾ ਭਾਰਤੀ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ। ਇਸ ਤੋਂ ਇਲਾਵਾ ਏਅਰਪੋਰਟ ਤੋਂ ਲੈ ਕੇ ਹੋਟਲ ਤੱਕ ਪੂਰੇ ਰਸਤੇ ਵਿਚ ਭਾਰਤੀ ਮੂਲ ਕੇ ਲੋਕ ਤਿਰੰਗੇ ਲਈ ਖੜ੍ਹੇ ਦਿਖਾਈ ਦਿੱਤੇ ਅਤੇ ਮੋਦੀ-ਮੋਦੀ ਦੀ ਗੂੰਜ ਸੁਣਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਮੂਲ ਦੇ ਵਿਅਕਤੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਦੀ ਰੱਜ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਵਸਣ ਵਾਲੇ ਭਾਰਤੀ ਭਾਈਚਾਰੇ ਦੇ ਲੋਕ ਸਾਡੀ ਬਹੁਤ ਵੱਡੀ ਤਾਕਤ ਹਨ। ਪ੍ਰਧਾਨ ਮੰਤਰੀ ਵੱਲੋਂ ਅੱਜ ਅੱਠ ਮੀਟਿੰਗਾਂ ਕੀਤੀਆਂ ਜਾਣਗੀਆਂ ਜਿਨ੍ਹਾਂ ਵਿਚ ਅਮਰੀਕੀ ਉਪਰ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਵੀ ਸ਼ਾਮਲ ਹੈ। ਵ੍ਹਾਈਟ ਹਾਊਸ ਵਿਚ ਹੈਰਿਸ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੇ ਆਸਟਰੇਲੀਆਈ ਅਤੇ ਜਪਾਨੀ ਹਮਰੁਤਬਾ ਸਕੌਟ ਮੌਰਿਸਨ ਅਤੇ ਯੋਸ਼ੀਹਿਦੇ ਸੁਗਾ ਨਾਲ ਵੀ ਗੱਲਬਾਤ ਕਰਨਗੇ।

RELATED ARTICLES
POPULAR POSTS