ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਦਿਨੀ ਕੈਨੇਡਾ ਵਸਦੇ ਗਾਇਕ ਅਤੇ ਪੀ ਏ ਯੂ ਨੁਧਿਆਣਾ ਦੇ ਸਾਬਕਾ ਵਿਦਿਆਰਥੀ ਜ਼ਿੰਦ ਧਾਰੀਵਾਲ ਪੰਜਾਬ ਗਏ ਜਿੱਥੇ ਉਹਨਾਂ ਦਾ ਲੁਧਿਆਣਾ ਦੇ ਬਸੰਤ ਰਿਜੋਰਟ ਵਿਖੇ ਪੀ ਏ ਯੂ ਲੁਧਿਆਣਾ ਦੇ ਸਾਬਕਾ ਡਾਇਰੈਕਟਰ ਸਟੂਡੈਂਟ ਵੈਲਫੇਅਰਜ਼ ਆਫ ਵੈਟਨਰੀ ਡਾ: ਦਰਸ਼ਨ ਬੜੀ ਅਤੇ ਉਨਾਂ ਦੀ ਟੀਮ ਵੱਲੇਂ ਮਹਿਫਲ ਮਿੱਤਰਾਂ ਦੀ ਬੈਨਰ ਹੇਠ ਕਰਵਾਏ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗੀਤਕਾਰ ਤੇਜਵੰਤ ਕਿਟੂ, ਡਾ. ਧਾਰੀਵਾਲ ਡਾਇਰੈਕਟਰ ਪੀ ਏ ਯੂ ਲੁਧਿਆਣਾ , ਡਾ. ਪਰਮਿੰਦਰ ਸਿੰਘ ਭੋਗਲ ਮੁਖੀ ਪੁਲੀਟੀਕਲ ਸਾਇੰਸ ਆਰਿਆ ਕਾਲਜ, ਜਸਵਿੰਦਰ ਸਿੱਘ ਕਸਟਮ ਐਂਡ ਸੈਂਟਰਲ ਐਕਸਾਈਜ਼ ਅਫਸਰ ਅਤੇ ਪ੍ਰਿੰਂਸੀਪਲ ਹਰਭਜਨ ਸਿੱਘ ਮੱਲ੍ਹੀ ਵੀ ਸੌਜੂਦ ਸਨ।

