-11.4 C
Toronto
Friday, January 16, 2026
spot_img
Homeਦੁਨੀਆਪਾਕਿ 'ਚ ਜੁਲਾਈ-ਅਗਸਤ ਵਿਚ ਹੋਰ ਵਧੇਗਾ ਕੋਰੋਨਾ : ਇਮਰਾਨ ਖਾਨ

ਪਾਕਿ ‘ਚ ਜੁਲਾਈ-ਅਗਸਤ ਵਿਚ ਹੋਰ ਵਧੇਗਾ ਕੋਰੋਨਾ : ਇਮਰਾਨ ਖਾਨ

ਅੰਮ੍ਰਿਤਸਰ : ਪਾਕਿਸਤਾਨ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਸਵਾ ਲੱਖ ਦੇ ਨੇੜੇ ਪਹੁੰਚਣ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਹ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਜੁਲਾਈ-ਅਗਸਤ ‘ਚ ਹੋਰ ਵਧ ਜਾਵੇਗੀ। ਉਨ੍ਹਾਂ ਲੋਕਾਂ ਨੂੰ ਇਹਤਿਆਤ ਵਰਤਣ ਦੀ ਵੀ ਅਪੀਲ ਕੀਤੀ। ਪ੍ਰਧਾਨ ਮੰਤਰੀ ਅਨੁਸਾਰ ਪਾਕਿ ਮਾਹਿਰਾਂ ਨੂੰ ਇਸ ਬਿਮਾਰੀ ਦੇ ਫੈਲਣ ਦਾ ਜੋ ਰੁਝਾਨ ਨਜ਼ਰ ਆਇਆ ਹੈ ਉਸ ਮੁਤਾਬਿਕ ਇਹ ਵਾਇਰਸ ਸਿਖ਼ਰ ‘ਤੇ ਪਹੁੰਚੇਗਾ ਤੇ ਫਿਰ ਗ੍ਰਾਫ਼ ਸਮਤਲ ਹੋ ਜਾਵੇਗਾ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਰੋਨਾ ਨੂੰ ਲੈ ਕੇ ਜਾਰੀ ਮਿਆਰੀ ਓਪਰੇਟਿੰਗ ਪ੍ਰਕਿਰਿਆ ਦੀ ਉਲੰਘਣਾ ਜਾਰੀ ਰਹੀ ਤਾਂ ਬਹੁਤ ਸਾਰੇ ਸੰਵੇਦਨਸ਼ੀਲ ਲੋਕਾਂ ਦੀ ਜ਼ਿੰਦਗੀ ਲਈ ਖ਼ਤਰਾ ਪੈਦਾ ਹੋ ਜਾਵੇਗਾ।

RELATED ARTICLES
POPULAR POSTS