Breaking News
Home / ਦੁਨੀਆ / ਕੰਪਿਊਟਰ ਕਲਾਸਾਂ ਦਾ ਪਹਿਲਾ ਬੈਚ ਸ਼ੁਰੂ

ਕੰਪਿਊਟਰ ਕਲਾਸਾਂ ਦਾ ਪਹਿਲਾ ਬੈਚ ਸ਼ੁਰੂ

comp Batch copy copyਬਰੈਂਪਟਨ/ਹਰਜੀਤ ਬੇਦੀ
ਪਿਛਲੇ ਸਾਲ ਸੀਨੀਅਰਜ ਲਈ ਕੰਪਿਊਟਰ ਸਿਖਲਾਈ ਦੇ ਦੋ ਗਰੁੱਪਾਂ ਨੂੰ ਸਫਲਤਾ ਨਾਲ ਚਲਾ ਚੁੱਕੇ ਬਜੁਰਗਾਂ ਦੀ ਸੇਵਾ ਦਾ ਜ਼ਜਬਾ ਸਮੇਟੀ ਨੌਜਵਾਨ ਕੰਪਿਊਟਰ ਇੰਜੀਨੀਅਰ ਬਲਜੀਤ ਬੜਿੰਗ ਵਲੋਂ ਵਾਲੰਟੀਅਰ ਤੌਰ ਤੇ ਇਸ ਸਾਲ ਦਾ ਪਹਿਲਾ ਬੈਚ ਸੰਨੀ ਮੀਡੋ ਅਤੇ ਪੀਟਰ ਰਾਬਰਟਸਨ ਦੇ ਇੰਟਰਸੈਕਸ਼ਨ ਤੇ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ਹੋਏ ਸੰਖੇਪ ਪਰ ਪਰਭਾਵਸ਼ਾਲੀ ਪ੍ਰੋਗਰਾਮ ਵਿੱਚ ਚਾਹ ਪਾਣੀ ਤੋਂ ਬਾਅਦ ਬਲਦੇਵ ਸਿੰਘ ਮੁੱਟਾ ਮੁੱਖ ਇੰਚਾਰਜ, ਅਮਨਦੀਪ ਕੌਰ, ਮਲੂਕ ਸਿੰਘ ਕਾਹਲੋਂ, ਨਿਰਮਲ ਸੰਧੂ, ਜੰਗੀਰ ਸਿੰਘ ਕਾਹਲੋ, ਸਕੂਲ ਟਰੱਸਟੀ ਹਰਕੀਰਤ ਸਿੰਘ ਨੇ ਬਲਜੀਤ ਬੜਿੰਗ ਦੇ ਸੀਨੀਅਰਜ਼ ਨੂੰ ਕਪਿੰਊਟਰ ਸਿਖਲਾਈ ਦੇਣ ਦੇ ਯਤਨ ਦੀ ਸ਼ਲਾਘਾ ਕੀਤੀ ਉੱਥੇ ਸੀਨੀਅਰਜ਼ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਹ ਇਸ ਉਮਰੇ ਨਵੀਂ ਟੈਕਨਾਲੋਜੀ ਦੇ ਹਾਣ ਦਾ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਪਰਮਜੀਤ ਬੜਿੰਗ ਨੇ ਦੱਸਿਆ ਕਿ ਇਸ ਨੇਕ ਕੰਮ ਦੀ ਸ਼ੁਰੂਆਤ ਲਈ ਕਿਵੇਂ ਘਾਲਣਾ ਕਰਨੀ ਪਈ ਪਰ ਉਸ ਨੇ ਤੇ ਉਸ ਦੇ ਸਾਥੀਆਂ ਨੇ ਹੌਸਲਾ ਨਾ ਹਾਰਿਆ ਅੰਤ ਬਲਜੀਤ ਬੜਿੰਗ ਦਾ ਸੀਨੀਅਰਜ਼ ਦੀ ਸੇਵਾ ਕਰਨ ਦਾ ਸੁਪਨਾ ਪੂਰਾ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ। ਬਹੁਤ ਸਾਰੇ ਸਿਖਿਆਰਥੀਆਂ ਨੇ ਬਲਜੀਤ ਬੜਿੰਗ ਦੇ ਇਸ ਯਤਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਦੇ ਜਮਾਨੇ ਵਿੱਚ ਨੌਜਵਾਨਾਂ ਕੋਲ ਆਪਣੇ ਮਾਂ ਬਾਪ ਲਈ ਵੀ ਵਿਹਲ ਨਹੀਂ ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਕੋਈ ਸੀਨੀਅਰਜ਼ ਦੀ ਸੇਵਾ ਵਾਲੰਟੀਅਰ ਦੇ ਤੌਰ ਤੇ ਕਰੇ।ਬਲਜੀਤ ਬੜਿੰਗ ਨੇ ਆਪਣੇ ਵਿਚਾਰ ਦਸਦੇ ਹੋਏ ਕਿਹਾ ਕਿ ਉਸ ਨੂੰ ਸੀਨੀਅਰਜ਼ ਨੂੰ ਕੰਪਿਉਟਰ ਦੀ ਸਿਖਲਾਈ ਦੇ ਕੇ ਮਾਨਸਿਕ ਤਸੱਲੀ ਮਿਲਦੀ ਹੈ।
ਉਹਨਾਂ ਸੀਨੀਅਰਜ਼ ਨੂੰ ਅਪੀਲ ਕੀਤੀ ਕਿ ਉਸ ਨੂੰ ਸੁਝਾਂਅ ਦਿੰਦੇ ਰਹਿਣ ਤਾਕਿ ਉਹ ਹੋਰ ਵਧੀਆ ਢੰਗ ਨਾਲ ਸਿਖਾਂ ਸਕੇ। ਕੰਪਿਊਟਰ ਦੀਆਂ ਇਹਨਾਂ ਕਲਾਸਾਂ ਲਈ ਅਗਲਾ ਬੈਚ 15 ਅਗਸਤ ਤੱਕ ਚਾਲੂ ਹੋਵੇਗਾ। ਦੂਜੇ ਬੈਚ ਲਈ ਕੁੱਝ ਹੀ ਸੀਟਾਂ ਖਾਂਲੀ ਹਨ ਜਿਹੜੇ ਸੀਨੀਅਰ ਇਹ ਸਿਖਲਾਈ ਲੈਣਾ ਚਾਹੁੰਦੇ ਹਨ ਉਹ ਪਰਮਜੀਤ ਬੜਿੰਗ ( 647-963-0331) ਨਾਲ ਸੰਪਰਕ ਕਰ ਸਕਦੇ ਹਨ।

Check Also

ਪਰਥ (ਆਸਟਰੇਲੀਆ) ਵਿੱਚ ਸੁਰਜੀਤ ਪਾਤਰ ਨੂੰ ਸ਼ਰਧਾਂਜਲੀਆਂ ਭੇਟ

ਸਿਡਨੀ/ਬਿਊਰੋ ਨਿਊਜ਼ : ਸਾਹਿਤ ਪ੍ਰੇਮੀਆਂ ਵੱਲੋਂ ਆਸਟਰੇਲੀਆ ਦੇ ਪਰਥ ਵਿੱਚ ਮਰਹੂਮ ਪੰਜਾਬੀ ਸ਼ਾਇਰ ਸੁਰਜੀਤ ਪਾਤਰ …