ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਡੈਟਰਾਇਟ (ਮਿਸ਼ੀਗਨ) ਵਿਚ ਸੀਨੀਅਰ ਨਾਗਰਿਕਾਂ ਨਾਲ ਧੋਖਾ ਕਰਨ ਦੇ ਦੋਸ਼ਾਂ ਤਹਿਤ ਵੇਦਾਂਤ ਕੁਮਾਰ ਭੁਨਪੇਨਬਾਈ ਪਟੇਲ ਨਾਮੀ ਇਕ ਹੋਰ ਭਾਰਤੀ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਸ਼ੈਲਬਾਈ ਟਾਊਨਸ਼ਿੱਪ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਪਟੇਲ ਨੇ ਈਮੇਲ ਰਾਹੀਂ ਬਜ਼ੁਰਗ ਜੋੜੇ ਨਾਲ ਸੰਪਰਕ ਬਣਾਇਆ ਤੇ ਫਰਜੀ ਸੰਘੀ ਏਜੰਟ ਬਣ ਕੇ ਜੋੜੇ ਨਾਲ 50 ਹਜਾਰ ਡਾਲਰ ਦੀ ਠੱਗੀ ਮਾਰੀ ਤੇ ਇਹ ਵੀ ਚਿਤਾਵਨੀ ਦਿੱਤੀ ਕਿ ਇਸ ਬਾਰੇ ਕਿਸੇ ਨਾਲ ਕੋਈ ਗੱਲਬਾਤ ਨਾ ਕੀਤੀ ਜਾਵੇ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਪਟੇਲ ਨੇ ਧੋਖੇ ਨਾਲ ਲਏ ਪੈਸੇ ਭਾਰਤ ਭੇਜ ਦਿੱਤੇ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਦੋਂ ਪਟੇਲ ਨੂੰ ਟੋਲਡੋ, ਓਹਾਈਓ ਵਿਚ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਕਿਸੇ ਹੋਰ ਨਾਲ ਠੱਗੀ ਮਾਰਨ ਦੇ ਯਤਨ ਵਿਚ ਸੀ। ਉਸ ਨੂੰ ਮਿਸ਼ੀਗਨ ਲਿਆਂਦਾ ਗਿਆ ਹੈ ਤੇ ਅਪਾਰਧਕ ਮਾਮਲੇ ਦੇ ਨਬੇੜੇ ਉਪਰੰਤ ਆਈ ਸੀ ਈ ਵੱਲੋਂ ਉਸ ਨੂੰ ਵਾਪਿਸ ਭਾਰਤ ਭੇਜ ਦਿੱਤਾ ਜਾਵੇਗਾ। ਇਥੇ ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਸੀਨੀਅਰ ਨਾਗਿਰਕਾਂ ਨਾਲ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਪਹਿਲਾਂ 3 ਭਾਰਤੀ ਵਿਦਿਆਰਥੀ ਗ੍ਰਿ੍ਰਫਤਾਰ ਹੋ ਚੁੱਕੇ ਹਨ।
Check Also
ਬ੍ਰਿਟੇਨ ਵੱਲੋਂ ਪਰਵਾਸੀਆਂ ‘ਤੇ ਸਖਤੀ ਦੀ ਤਿਆਰੀ
ਸਖਤ ਪਰਵਾਸ ਨੀਤੀ ਬਣਾਵਾਂਗੇ ਜੋ ਨਿਰਪੱਖ ਹੋਵੇਗੀ : ਪੀਐਮ ਸਟਾਰਮਰ ਲੰਡਨ/ਬਿਊਰੋ ਿਨਊਜ਼ : ਬ੍ਰਿਟੇਨ ਦੇ …