ਜਿਸ ਦੁੱਧ ਨਾਲ ਰਾਮਪਾਲ ਨਹਾਉਂਦਾ ਸੀ, ਉਸੇ ਦੁੱਧ ਦੀ ਖੀਰ ਬਣਾ ਕੇ ਭਗਤਾਂ ਨੂੂੰ ਵੰਡਦਾ ਸੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜ ਵਿਅਕਤੀਆਂ ਦੀ ਹੱਤਿਆ ਦੇ ਮਾਮਲੇ ਵਿਚ ਘਿਰੇ ਚਰਚਿਤ ਬਾਬਾ ਰਾਮਪਾਲ ਨੂੰ ਹਿਸਾਰ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸੱਤਲੋਕ ਆਸ਼ਰਮ ਦੇ ਮੁਖੀ ਰਾਮਪਾਲ ‘ਤੇ ਸਾਲ 2014 ਵਿਚ ਮੁਕੱਦਮਾ ਦਰਜ ਹੋਇਆ ਸੀ, ਜਿਸ ਵਿਚ ਰਾਮਪਾਲ ਸਮੇਤ 15 ਵਿਅਕਤੀ ਦੋਸ਼ੀ ਪਾਏ ਗਏ ਸਨ। ਇਹ ਕੇਸ ਚਾਰ ਔਰਤਾਂ ਤੇ ਇਕ ਬੱਚੇ ਦੀ ਮੌਤ ਨਾਲ ਜੁੜਿਆ ਹੋਇਆ ਹੈ।
ਰਾਮਪਾਲ ਬਾਰੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਉਹ ਜਿਸ ਦੁੱਧ ਨਹਾਉਂਦਾ ਸੀ, ਉਸਦੀ ਖੀਰ ਬਣਾ ਕੇ ਆਪਣੇ ਭਗਤਾਂ ਨੂੰ ਵੰਡਦਾ ਸੀ ਅਤੇ ਭਗਤ ਵੀ ਬਣੇ ਸੁਆਦ ਨਾਲ ਉਹ ਖਾਂਦੇ ਸਨ। ਰਾਮਪਾਲ ਕਹਿੰਦਾ ਸੀ ਕਿ ਜਿਹੜੇ ਭਗਤ ਇਹ ਖੀਰ ਖਾਣਗੇ ਉਨ੍ਹਾਂ ਦੀ ਜ਼ਿੰਦਗੀ ਵਿਚ ਚਮਤਕਾਰ ਆਵੇਗਾ। ਬਾਬਾ ਰਾਮਪਾਲ ਨੇ ਲੇਡੀਜ਼ ਬਾਥਰੂਮਾਂ ਵਿਚ ਸੀਸੀ ਟੀਵੀ ਕੈਮਰੇ ਵੀ ਲਗਾਏ ਹੋਏ ਸਨ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …