ਬਰੈਂਪਟਨ : ਉਨਟਾਰੀਓ ਖਾਲਸਾ ਦਰਬਾਰ ਵੱਲੋਂ ਲੋਕਾਂ ਵਿੱਚ ਚੰਗੀਆਂ ਭੋਜਨ ਆਦਤਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਲੱਖਣ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ‘ਤੁਹਾਡੀ ਥਾਲੀ ਵਿੱਚ ਕੀ ਹੈ?’ (ਵਟ੍ਹ ਇਜ਼ ਇਨ ਯੌਅਰ ਥਾਲੀ) ਨਾਂ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ 14 ਮਾਰਚ ਨੂੰ ਸ਼ਾਮੀ 7.30 ਵਜੇ ਉਨਟਾਰੀਓ ਖਾਲਸਾ ਦਰਬਾਰ ਗੁਰਦੁਆਰੇ ਤੋਂ ਹੋਵੇਗੀ। ਇਹ ਪ੍ਰੋਗਰਾਮ ‘ਹੈਲਥੀ ਕਮਿਊਨਿਟੀ ਇਨੀਸ਼ੀਏਟਿਵ (ਐੱਚਸੀਆਈ) ਦਾ ਕਈ ਸੰਸਥਾਵਾਂ ਦੀ ਭਾਈਵਾਲੀ ਵਾਲਾ ਇੱਕ ਪ੍ਰਾਜੈਕਟ ਹੈ। ਵਿਸ਼ਵ ਸਿੱਖ ਸੰਗਠਨ, ਕੈਨੇਡਾ ਦੇ ਕਾਰਜਕਾਰੀ ਡਾਇਰੈਕਟਰ ਜਸਕਰਨ ਸਿੰਘ ਸੰਧੂ ਨੇ ਦੱਸਿਆ ਕਿ ਇਹ ਦੇਸ਼ ਅਤੇ ਦੁਨੀਆ ਦਾ ਪਹਿਲਾ ਅਜਿਹਾ ਗੁਰਦਆਰਾ ਹੈ ਜਿੱਥੇ ਮੈਨਿਊ ਆਧਾਰਿਤ ਲੰਗਰ ਪਰੋਸਿਆ ਜਾਵੇਗਾ ਜਿਸ ਰਾਹੀਂ ਹੈਲਥੀ ਭੋਜਨ ਦਾ ਸੰਦੇਸ਼ ਦਿੱਤਾ ਜਾਵੇਗਾ।
ਉਨਟਾਰੀਓ ਖਾਲਸਾ ਦਰਬਾਰ ਵਲੋਂ ‘ਤੁਹਾਡੀ ਥਾਲੀ ਵਿੱਚ ਕੀ ਹੈ’ ਪ੍ਰੋਗਰਾਮ ਦੀ ਸ਼ੁਰੂਆਤ 14 ਮਾਰਚ ਤੋਂ ਕੀਤੀ ਜਾਵੇਗੀ
RELATED ARTICLES

