Breaking News
Home / ਭਾਰਤ / ਪਾਕਿ ਨੇ ਕਸ਼ਮੀਰ ਲੈਣਾ ਤਾਂ ਬਿਹਾਰ ਵੀ ਲੈਣਾ ਪਵੇਗਾ : ਮਾਰਕੰਡੇ ਕਾਟਜੂ

ਪਾਕਿ ਨੇ ਕਸ਼ਮੀਰ ਲੈਣਾ ਤਾਂ ਬਿਹਾਰ ਵੀ ਲੈਣਾ ਪਵੇਗਾ : ਮਾਰਕੰਡੇ ਕਾਟਜੂ

katju-copy-copyਬਾਅਦ ‘ਚ ਮੰਨਿਆ ਇਹ ਤਾਂ ਮਜ਼ਾਕ ਸੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਦੇ ਸਾਬਕਾ ਜੱਜ ਤੇ ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਸਾਬਕਾ ਚੇਅਰਮੈਨ ਮਾਰਕੰਡੇ ਕਾਟਜੂ ਨੇ ਪਾਕਿਸਤਾਨ ਬਾਰੇ ਫੇਸਬੁੱਕ ਉੱਤੇ ਪੋਸਟ ਪਾ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਕਾਟਜੂ ਨੇ ਫੇਸਬੁੱਕ ਉੱਤੇ ਪਾਕਿਸਤਾਨ ਨੂੰ ਸੰਬੋਧਨ ਕਰਦਿਆਂ ਲਿਖਿਆ ਕਿ ਕਸ਼ਮੀਰ ਲੈਣਾ ਹੈ ਤਾਂ ਬਿਹਾਰ ਵੀ ਨਾਲ ਲੈਣਾ ਹੋਏਗਾ। ਇੰਨਾ ਹੀ ਨਹੀਂ ਕਾਟਜੂ ਨੇ ਪਾਕਿਸਤਾਨ ਤੋਂ ਜ਼ਿਆਦਾ ਖ਼ਤਰਾ ਦੇਸ਼ ਨੂੰ ਬਿਹਾਰ ਤੋਂ ਦੱਸਿਆ ਹੈ। ਜਦੋਂ ਇਸ ਮਾਮਲੇ ਬਾਰੇ ਕਾਟਜੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਖਿਆ ਕਿ ਇਹ ਤਾਂ ਮਜ਼ਾਕ ਸੀ। ਜਸਟਿਸ ਕਾਟਜੂ ਨੇ ਫੇਸਬੁੱਕ ਉੱਤੇ ਲਿਖਿਆ ਹੈ ਕਿ ਪਾਕਿਸਤਾਨ ਦੇ ਲੋਕ ਆਉਣ, ਇਸ ਵਿਵਾਦ ਨੂੰ ਅਸੀਂ ਸਾਰੇ ਮਿਲ ਕੇ ਖ਼ਤਮ ਕਰਦੇ ਹਾਂ। ਇੱਕ ਸ਼ਰਤ ਉੱਤੇ ਅਸੀਂ ਕਸ਼ਮੀਰ ਪਾਕਿਸਤਾਨ ਨੂੰ ਦਿਆਂਗੇ, ਪਰ ਬਿਹਾਰ ਵੀ ਨਾਲ ਲੈਣਾ ਹੋਵੇਗਾ। ਇਹ ਇੱਕ ਪੈਕੇਜ ਡੀਲ ਹੈ ਜਾਂ ਤਾਂ ਦੋਵੇਂ ਲੈਣੇ ਹੋਣਗੇ ਜਾਂ ਫਿਰ ਕੁਝ ਵੀ ਨਹੀਂ।
ਜਸਟਿਸ ਕਾਟਜੂ ਨੇ ਆਖਿਆ ਕਿ ਇਸ ਤੋਂ ਪਹਿਲਾਂ ਵੀ ਮੈਂ ਕਈ ਤਰ੍ਹਾਂ ਦੇ ਮਜ਼ਾਕ ਕੀਤੇ ਹਨ, ਮੈਂ ਬਿਹਾਰ ਦੇ ਲੋਕਾਂ ਦੀ ਬਹੁਤ ਇੱਜ਼ਤ ਕਰਦਾ ਹਾਂ, ਮੇਰਾ ਫੇਸਬੁੱਕ ਪੋਸਟ ਇੱਕ ਮਜ਼ਾਕ ਸੀ। ਜਸਟਿਸ ਕਾਟਜੂ ਆਪਣੇ ਵਿਵਾਦਮਈ ਬਿਆਨਾਂ ਕਾਰਨ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ।

Check Also

‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੇਜਰੀਵਾਲ ਦੀ ਰਿਹਾਇਸ਼ ’ਤੇ ਹੋਈ ਕੁੱਟਮਾਰ

ਮਾਲੀਵਾਲ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ’ਤੇ ਕੁੱਟਮਾਰ ਕਰਨ ਦਾ ਲਗਾਇਆ ਆਰੋਪ ਨਵੀਂ ਦਿੱਲੀ/ਬਿਊਰੋ …