ਨਵੀਂ ਦਿੱਲੀ : ਵਿਵਾਦਤ ਤੰਤਰਿਕ ਚੰਦਰਾ ਸਵਾਮੀ ਦਾ ਦੇਹਾਂਤ ਹੋ ਗਿਆ ਹੈ। ਕਹਿਣ ਨੂੰ ਚੰਦਰਾ ਸਵਾਮੀ ਇਕ ਜੋਤਸ਼ੀ ਸਨ, ਪਰ ਨਰਸਿਮ੍ਹਾ ਰਾਓ ਨਾਲ ਨਜ਼ਦੀਕੀਆਂ ਦੇ ਚੱਲਦਿਆਂ ਉਹ ਚਰਚਾ ਵਿਚ ਆਏ। ਫਿਰ ਤੰਤਰ ਮੰਤਰ ਦੇ ਨਾਲ-ਨਾਲ ਰਾਜਨੀਤਕ ਜੋੜ-ਤੋੜ, ਹਥਿਆਰਾਂ ਦੇ ਸੌਦਾਗਰਾਂ ਨਾਲ ਸਬੰਧ ਵਰਗੇ ਕਿੰਨੇ ਹੀ ਵਿਵਾਦ ਚੰਦਰਾ ਸਵਾਮੀ ਨਾਲ ਜੁੜੇ ਰਹੇ। ਜਦੋਂ ਤੱਕ ਚੰਦਰਾ ਸਵਾਮੀ ਦੇ ਨਾਲ ਕਾਂਗਰਸ ਦਾ ਹੱਥ ਰਿਹਾ, ਤਦ ਤੱਕ ਉਹਨਾਂ ਦੀ ਜੈ-ਜੈ ਕਾਰ ਹੁੰਦੀ ਰਹੀ ਤੇ ਲਾਈਨ ਲਗਾ ਕੇ ਨੇਤਾ ਅਤੇ ਅਭਿਨੇਤਾ ਉਹਨਾਂ ਨੂੰ ਸਲਾਮਾਂ ਕਰਦੇ ਰਹੇ। ਪਰ ਜਿਵੇਂ ਹੀ ਕਾਂਗਰਸ ਨੇ ਹੱਥ ਛੁਡਾਇਆ, ਵਿਵਾਦਤ ਚੰਦਰਾ ਸਵਾਮੀ ਦੀਆਂ ਮੁਸ਼ਕਲਾਂ ਸ਼ੁਰੂ ਹੋ ਗਈਆਂ। ਗੰਭੀਰ ਦੋਸ਼ਾਂ ਦੇ ਚੱਲਦਿਆਂ ਉਹਨਾਂ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …