Breaking News
Home / ਭਾਰਤ / 798 ਹੋਰ ਭਾਰਤੀ ਵਤਨ ਪਰਤੇ

798 ਹੋਰ ਭਾਰਤੀ ਵਤਨ ਪਰਤੇ

ਅਜੇ ਵੀ ਯੂਕਰੇਨ ’ਚ ਫਸੇ ਹਨ ਕਈ ਭਾਰਤੀ ਵਿਦਿਆਰਥੀ
ਨਵੀਂ ਦਿੱਲੀ/ਬਿਊਰੋ ਨਿਊਜ਼
ਯੂਕਰੇਨ ਵਿੱਚ ਜੰਗ ਦੇ ਮਾਹੌਲ ਦੌਰਾਨ ਫਸੇ 798 ਭਾਰਤੀਆਂ ਨੂੰ ਲੈ ਕੇ ਭਾਰਤੀ ਹਵਾਈ ਫੌਜ ਦੇ ਚਾਰ ਜਹਾਜ਼ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ, ਹੰਗਰੀ ਦੀ ਰਾਜਧਾਨੀ ਬੁਡਾਪੈਸਟ ਅਤੇ ਪੋਲੈਂਡ ਦੇ ਸ਼ਹਿਰ ਜ਼ੇਜ਼ੋ ਤੋਂ ਹਿੰਡਨ ਏਅਰ ਫੋਰਸ ਬੇਸ ਪਹੁੰਚੇ। ਜਾਣਕਾਰੀ ਮਿਲੀ ਹੈ ਕਿ ਬੁਖਾਰੈਸਟ ਤੋਂ 200 ਭਾਰਤੀਆਂ ਨੂੰ ਲੈ ਕੇ ਹਵਾਈ ਫੌਜ ਦਾ ਪਹਿਲਾ ਜਹਾਜ਼ ਲੰਘੀ ਦੇਰ ਰਾਤ ਕਰੀਬ ਡੇਢ ਵਜੇ ਹਿੰਡਨ ਏਅਰ ਫੋਰਸ ਬੇਸ ਪਹੁੰਚਿਆ। ਕੇਂਦਰੀ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਇਨ੍ਹਾਂ ਭਾਰਤੀਆਂ ਦਾ ਸਵਾਗਤ ਕੀਤਾ। ਸੂਤਰਾਂ ਨੇ ਦੱਸਿਆ ਕਿ ਇਹ ਚਾਰ ਉਡਾਣਾਂ ਭਾਰਤੀ ਹਵਾਈ ਫ਼ੌਜ ਦੇ ਸੀ-17 ਟਰਾਂਸਪੋਰਟ ਜਹਾਜ਼ਾਂ ਦੀਆਂ ਸਨ। ਉਨ੍ਹਾਂ ਕਿਹਾ ਕਿ ਬੁਡਾਪੈਸਟ ਤੋਂ 210 ਭਾਰਤੀਆਂ ਨੂੰ ਲੈ ਕੇ ਦੂਜਾ ਜਹਾਜ਼ ਅੱਜ ਵੀਰਵਾਰ ਸਵੇਰੇ ਹਿੰਡਨ ਏਅਰ ਫੋਰਸ ਬੇਸ ’ਤੇ ਉਤਰਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਤੀਜਾ ਜਹਾਜ਼ 208 ਨਾਗਰਿਕਾਂ ਨੂੰ ਲੈ ਕੇ ਜ਼ੇਜ਼ੋ ਤੋਂ ਇੱਥੇ ਪਹੁੰਚਿਆ। ਇਸੇ ਤਰ੍ਹਾਂ ਚੌਥਾ ਜਹਾਜ਼ ਬੁਖਾਰੈਸਟ ਤੋਂ 180 ਭਾਰਤੀਆਂ ਨੂੰ ਲੈ ਕੇ ਏਅਰ ਬੇਸ ਪਹੁੰਚਿਆ। ਧਿਆਨ ਰਹੇ ਕਿ ਰੂਸ ਵਲੋਂ ਅੱਜ ਲਗਾਤਾਰ ਅੱਠਵੇਂ ਦਿਨ ਵੀ ਯੂਕਰੇਨ ’ਤੇ ਬੰਬਾਰੀ ਕੀਤੀ ਗਈ ਅਤੇ ਕਈ ਭਾਰਤੀ ਵਿਦਿਆਰਥੀ ਅਜੇ ਵੀ ਯੂਕਰੇਨ ਵਿਚ ਫਸੇ ਹੋਏ ਹਨ।

Check Also

ਦਿੱਲੀ ਪਾਣੀ ਸੰਕਟ ਮਾਮਲੇ ’ਚ ਆਤਿਸ਼ੀ ਦੀ ਭੁੱਖ ਹੜਤਾਲ ਦੂਜੇ ਦਿਨ ਹੀ ਰਹੀ ਜਾਰੀ

ਕਿਹਾ : ਉਦੋਂ ਤੱਕ ਕੁੱਝ ਨਹੀਂ ਖਾਵਾਂਗੀ ਜਦੋਂ ਤੱਕ ਹਰਿਆਣਾ ਦਿੱਲੀ ਵਾਸੀਆਂ ਲਈ ਹੋਰ ਪਾਣੀ …