4.8 C
Toronto
Friday, November 7, 2025
spot_img
Homeਪੰਜਾਬਮਾਲੇਰਕੋਟਲਾ ਦੇ ਪਿੰਡ ਕੁਠਾਲਾ 'ਚ ਪਰਿਵਾਰ ਦੇ ਪੰਜ ਮੈਂਬਰਾਂ ਨੇ ਖਾਧੀ ਜ਼ਹਿਰ

ਮਾਲੇਰਕੋਟਲਾ ਦੇ ਪਿੰਡ ਕੁਠਾਲਾ ‘ਚ ਪਰਿਵਾਰ ਦੇ ਪੰਜ ਮੈਂਬਰਾਂ ਨੇ ਖਾਧੀ ਜ਼ਹਿਰ

ਤਿੰਨ ਮੈਂਬਰ ਦੀ ਹੋਈ ਮੌਤ, ਦੋ ਦੀ ਹਾਲਤ ਗੰਭੀਰ
ਮਾਲੇਰਕੋਟਲਾ : ਅੱਜ ਮਾਲੇਰਕੋਟਲਾ ਜ਼ਿਲ੍ਹੇ ਪਿੰਡ ਕੁਠਾਲਾ ਵਿਚ ਇਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਏ। ਪਿੰਡ ਕੋਠਾਲਾ ਦੇ ਸਾਬਕਾ ਫੌਜੀ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੇ ਆਰਥਿਕ ਤੰਗੀ ਦੇ ਚਲਦਿਆਂ ਜ਼ਹਿਰ ਖਾ ਲਈ। ਇਸ ਘਟਨਾ ‘ਚ ਸਾਬਕਾ ਫੌਜੀ ਦੀ ਸੱਸ ਹਰਮੇਲ ਕੌਰ, ਪਤਨੀ ਸੁਖਵਿੰਦਰ ਕੌਰ ਅਤੇ ਉਨ੍ਹਾਂ ਦੀ 19 ਸਾਲਾ ਬੇਟੀ ਦੀ ਮੌਤ ਹੋ ਗਈ। ਜਦਕਿ ਸਥਾਨਕ ਸਿਵਲ ਹਸਪਤਾਲ ਦੋ ਬੱਚੇ ਜ਼ੇਰੇ ਇਲਾਜ ਹਨ ਜਿਨ੍ਹਾਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਏ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਤੀ ਗੁਰਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਪਤਨੀ ਸੁਖਵਿੰਦਰ ਕੌਰ ਆਪਣੇ ਤਿੰਨ ਬੱਚਿਆਂ ਨਾਲ ਆਪਣੀ ਹਰਮੇਲ ਕੌਰ ਦੇ ਨਾਲ ਪਿੰਡ ਕੁਠਾਲਾ ‘ਚ ਹੀ ਰਹਿੰਦੀ ਸੀ। ਅੱਜ ਜਦੋਂ ਸਵੇਰੇ ਕੋਈ ਘਰ ਤੋਂ ਬਾਹਰ ਨਾ ਨਿਕਲਿਆ ਤਾਂ ਗੁਆਂਢੀਆਂ ਅੰਦਰ ਜਾ ਵੇਖਿਆ ਤਾਂ ਸਾਰੇ ਘਰ ਦੇ ਅੰਦਰ ਬੇਸੁਧ ਹਾਲਤ ‘ਚ ਜ਼ਮੀਨ ‘ਤੇ ਪਏ ਸਨ ਅਤੇ ਦੋ ਬੱਚੇ ਤੜਫ ਰਹੇ ਸਨ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਇਨ੍ਹਾਂ ਪੰਜੇ ਮੈਂਬਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਹਰਮੇਲ ਕੌਰ, ਸੁਖਵਿੰਦਰ ਕੌਰ ਅਤੇ 19 ਸਾਲਾ ਧੀ ਅਮਨਜੋਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

RELATED ARTICLES
POPULAR POSTS