7.3 C
Toronto
Friday, November 7, 2025
spot_img
Homeਪੰਜਾਬਅਦਾਕਾਰ ਮਨੋਜ ਕੁਮਾਰ ਦਾ ਘਰ ਪਾਕਿ ਦੇ ਕਸਬਾ ਜੰਡਿਆਲਾ ਸ਼ੇਰ ਖ਼ਾਂ 'ਚ...

ਅਦਾਕਾਰ ਮਨੋਜ ਕੁਮਾਰ ਦਾ ਘਰ ਪਾਕਿ ਦੇ ਕਸਬਾ ਜੰਡਿਆਲਾ ਸ਼ੇਰ ਖ਼ਾਂ ‘ਚ ਅੱਜ ਵੀ ਮੌਜੂਦ

ਮਹਿਲਨੁਮਾ ਹਵੇਲੀ ਦੀ ਹਾਲਤ ਹੋਈ ਖਸਤਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖ਼ੂਪੁਰਾ ਦੇ ਕਸਬਾ ਜੰਡਿਆਲਾ ਸ਼ੇਰ ਖ਼ਾਂ ਦੀ ਆਬਾਦੀ ਚੁਬਾਰੇ ਵਾਲਾ ਚੌਕ ‘ਚ ਅਦਾਕਾਰ-ਨਿਰਦੇਸ਼ਕ ਮਨੋਜ ਕੁਮਾਰ ਗੋਸਵਾਮੀ (ਅਸਲ ਨਾਂਅ ਹਰਿਕ੍ਰਿਸ਼ਨ ਗਿਰੀ ਗੋਸਵਾਮੀ) ਦਾ ਘਰ ਅੱਜ ਵੀ ਮੌਜੂਦ ਹੈ। ਦੇਸ਼ ਦੀ ਵੰਡ ਦੇ ਲੰਬਾ ਸਮਾਂ ਬਾਅਦ ਤਕ ਇਸ ਮਹਿਲਨੁਮਾ ਘਰ ‘ਚ ਸ਼ਰਨਾਰਥੀ ਪਰਿਵਾਰ ਰਹਿੰਦੇ ਰਹੇ। ਜਦਕਿ ਹੁਣ ਇਸ ਤਿੰਨ ਮੰਜ਼ਿਲਾ ਘਰ ਦੀ ਹਾਲਤ ਅਤਿ ਖ਼ਸਤਾ ਹੋਣ ਕਾਰਨ ਉਨ੍ਹਾਂ ਘਰ ਦੇ ਵੱਡੇ ਹਿੱਸੇ ਨੂੰ ਖ਼ਾਲੀ ਕਰ ਦਿੱਤਾ ਹੈ। ਲਾਹੌਰ ਤੋਂ ਬਾਬਰ ਜਲੰਧਰੀ, ਰਾਣਾ ਉਮਰ ਹੁਸ਼ਿਆਰਪੁਰੀਆ ਅਤੇ ਮੋਹਸਿਨ ਬਸਰਾ ਲੰਘੇ ਦਿਨ ਜੰਡਿਆਲਾ ਸ਼ੇਰ ਖ਼ਾਂ ਵਿਚਲਾ ਮਨੋਜ ਕੁਮਾਰ ਦਾ ਘਰ ਵੇਖਣ ਪਹੁੰਚੇ। ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਮਨੋਜ ਕੁਮਾਰ ਦਾ ਜਨਮ 24 ਜੁਲਾਈ 1937 ਨੂੰ ਪਾਕਿ ਦੇ ਐਬਟਾਬਾਦ ‘ਚ ਹੋਇਆ ਸੀ, ਪਰ ਜਲਦੀ ਬਾਅਦ ਉਨ੍ਹਾਂ ਦਾ ਪਰਿਵਾਰ ਜੰਡਿਆਲਾ ਸ਼ੇਰ ਖ਼ਾਂ ਵਿਖੇ ਆ ਕੇ ਵੱਸ ਗਿਆ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ 1984 ‘ਚ ਮਨੋਜ ਕੁਮਾਰ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਸਮੇਤ ਉਕਤ ਘਰ ਵੇਖਣ ਆਏ ਸਨ। ਉਹ ਪਿੰਡ ‘ਚ ਲਗਭਗ ਦੋ ਘੰਟੇ ਤੱਕ ਰੁਕੇ।
ਬਾਬਰ ਜਲੰਧਰੀ ਨੇ ਦੱਸਿਆ ਕਿ ਕਸਬੇ ਦੀ ਆਬਾਦੀ ਚੁਬਾਰੇ ਵਾਲਾ ਚੌਕ ‘ਚ ਮਨੋਜ ਕੁਮਾਰ ਦੇ ਘਰ ਸਮੇਤ ਬਾਕੀ ਘਰ ਅੱਜ ਵੀ ਮੌਜੂਦ ਹਨ ਅਤੇ ਜ਼ਿਆਦਾਤਰ ਨਾਨਕਸ਼ਾਹੀ ਇੱਟਾਂ ਦੇ ਬਣੇ ਹੋਏ ਹਨ। ਇਲਾਕੇ ਦੇ ਬਹੁਤੇ ਘਰਾਂ ਦੇ ਬਾਹਰ ਦੇਸ਼ ਦੀ ਵੰਡ ਦੇ ਬਾਅਦ ਤੋਂ ਤਾਲੇ ਲੱਗੇ ਹੋਏ ਹਨ, ਜੋ ਅਜੇ ਤਕ ਕਿਸੇ ਵਲੋਂ ਖੋਲ੍ਹੇ ਨਹੀਂ ਗਏ।

RELATED ARTICLES
POPULAR POSTS