Breaking News
Home / ਪੰਜਾਬ / ਪਾਕਿਸਤਾਨ ਨੇ ਦੋ ਭਾਰਤੀ ਪਾਇਲਟਾਂ ਨੂੰ ਗ੍ਰਿਫ਼ਤਾਰ ਕਰਨ ਦਾ ਕੀਤਾ ਸੀ ਦਾਅਵਾ

ਪਾਕਿਸਤਾਨ ਨੇ ਦੋ ਭਾਰਤੀ ਪਾਇਲਟਾਂ ਨੂੰ ਗ੍ਰਿਫ਼ਤਾਰ ਕਰਨ ਦਾ ਕੀਤਾ ਸੀ ਦਾਅਵਾ

ਬਾਅਦ ‘ਚ ਕਿਹਾ – ਭਾਰਤੀ ਹਵਾਈ ਫੌਜ ਦਾ ਇਕ ਪਾਇਲਟ ਸਾਡੇ ਕਬਜ਼ੇ ‘ਚ
ਭਾਰਤ ਨੇ ਮੰਨਿਆ- ਸਾਡਾ ਇੱਕ ਪਾਇਲਟ ਲਾਪਤਾ
ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨੇ ਭਾਰਤ ਦੇ ਦੋ ਜੰਗੀ ਜਹਾਜ਼ ਮਿੱਗ-21 ਸੁੱਟ ਲਏ ਹਨ। ਇਨ੍ਹਾਂ ਦੋਵਾਂ ਜਹਾਜ਼ਾਂ ਵਿਚੋਂ ਇਕ ਦੇ ਪਾਇਲਟ ਦਾ ਨਾਮ ਵਿੰਗ ਕਮਾਂਡਰ ਅਭੈ ਨੰਦਨ ਦੱਸਿਆ ਗਿਆ ਹੈ ਅਤੇ ਉਸ ਦਾ ਸਰਵਿਸ ਨੰਬਰ 27981 ਹੈ। ਪਾਕਿਸਤਾਨ ਅਨੁਸਾਰ ਦੂਜੇ ਜਹਾਜ਼ ਦਾ ਪਾਇਲਟ ਜ਼ਖਮੀ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਪਾਕਿਸਤਾਨੀ ਫ਼ੌਜ ਦੇ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨ ਵਿਭਾਗ ਦੇ ਡਾਇਰੈਕਟਰ ਜਨਰਲ ਆਸਿਫ ਗਫੂਰ ਵਲੋਂ ਦਿੱਤੀ ਗਈ ਹੈ। ਇਸ ਸਬੰਧੀ ਬਾਕਾਇਦਾ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ। ਪਾਕਿ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਅਸੀਂ ਭਾਰਤ ਦੇ ਦੋ ਪਾਇਲਟ ਗ੍ਰਿਫਤਾਰ ਕਰ ਲਏ ਹਨ, ਪਰ ਹੁਣ ਉਹ ਆਪਣੇ ਦਾਅਵੇ ਤੋਂ ਪਲਟ ਗਿਆ ਹੈ ਅਤੇ ਕਹਿ ਰਿਹਾ ਹੈ ਕਿ ਸਾਡੇ ਕਬਜ਼ੇ ਵਿਚ ਇਕ ਭਾਰਤੀ ਪਾਇਲਟ ਹੈ।
ਉਧਰ ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਅਤੇ ਏਅਰ ਵਾਈਸ ਮਾਰਸ਼ਲ ਆਰ. ਜੀ. ਕੇ. ਕਪੂਰ ਨੇ ਮੀਡੀਆ ਸਾਹਮਣੇ ਗੱਲਬਾਤ ਕੀਤੀ। ਇਸ ਦੌਰਾਨ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਨੇ ਅੱਜ ਸਵੇਰੇ ਜੰਮੂ-ਕਸ਼ਮੀਰ ਵਿਚ ਭਾਰਤੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਵੀ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਭਾਰਤ ਨੇ ਇੱਕ ਪਾਕਿਸਤਾਨੀ ਜਹਾਜ਼ ਨੂੰ ਸੁੱਟ ਲਿਆ, ਪਰ ਇਸ ਦੌਰਾਨ ਭਾਰਤੀ ਹਵਾਈ ਫੌਜ ਦਾ ਇੱਕ ਮਿਗ-21 ਜਹਾਜ਼ ਅਤੇ ਪਾਇਲਟ ਲਾਪਤਾ ਹੈ।

Check Also

ਪਟਿਆਲਾ ਕਾਂਗਰਸ ਦੀ ਬਗਾਵਤ ਹਾਈਕਮਾਨ ਤੱਕ ਪਹੁੰਚੀ

ਨਰਾਜ਼ ਆਗੂਆਂ ਨੇ ਰਾਹੁਲ ਨਾਲ ਫੋਨ ’ਤੇ ਕੀਤੀ ਗੱਲਬਾਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਕਾਂਗਰਸ ਵਿਚ ਟਿਕਟ …