Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਦੀ ਸਿਹਤ ਤੰਦਰੁਸਤ ਕਰਨ ਲਈ ਸਰਕਾਰ ਡਟੀ

ਓਨਟਾਰੀਓ ਦੀ ਸਿਹਤ ਤੰਦਰੁਸਤ ਕਰਨ ਲਈ ਸਰਕਾਰ ਡਟੀ

ਓਨਟਾਰੀਓ ਸਰਕਾਰ ਟ੍ਰਿਲੀਅਮ ਹੈਲਥ ਪਾਰਟਰਾਂ ਨੂੰ ਬਿਹਤਰ ਬਣਾਉਣ ਲਈ ਤਿੰਨ ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ
ਫੰਡਿੰਗ ਨਾਲ ਟ੍ਰਿਲੀਅਮ ਹੈਲਥ ਪਾਰਟਰਾਂ ਨੂੰ ਇਸ ਸਾਲ ਵਿਚ ਕਾਫੀ ਨਵੀਆਂ ਸਹੂਲਤਾਂ ਪ੍ਰਾਪਤ ਕਰਨ ਵਿਚ ਮਿਲੇਗੀ ਮੱਦਦ : ਤੱਖਰ
ਮਿਸੀਸਗਾ/ਬਿਊਰੋ ਨਿਊਜ਼ : ਆਮ ਲੋਕਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਓਨਟਾਰੀਓ ਸਰਕਾਰ ਕ੍ਰੈਡਿਟ ਬੇਲੀ ਹਸਪਤਾਲ ਵਿਚ ਨਵੀਆਂ ਸਹੂਲਤਾਂ ਲਈ 28 ਲੱਖ 79 ਹਜ਼ਾਰ 855 ਡਾਲਰ ਦਾ ਨਿਵੇਸ਼ ਕਰੇਗੀ। ਮਿਸੀਸਾਗਾ ਏਰਿਨਡੇਲ ਤੋਂ ਐਮਪੀਪੀ ਹਰਿੰਦਰ ਤੱਖਰ ਨੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਇਸ ਫੰਡਿੰਗ ਨਾਲ ਟ੍ਰਿਲੀਅਮ ਹੈਲਥ ਪਾਰਟਰਾਂ ਨੂੰ ਇਸ ਸਾਲ ਵਿਚ ਕਾਫੀ ਨਵੀਆਂ ਸਹੂਲਤਾਂ ਪ੍ਰਾਪਤ ਕਰਨ ਵਿਚ ਮੱਦਦ ਮਿਲੇਗੀ। ਇਸ ਫੰਡਿੰਗ ਨੂੰ ਹਸਪਤਾਲ ਰੀਨਿਊਲ ਇਨਫਰਾਸਟਰੱਕਚਰ ਫੰਡ ਤੋਂ ਪ੍ਰਦਾਨ ਕੀਤਾ ਜਾਵੇਗਾ ਤਾਂ ਕਿ ਮੈਡੀਕਲ ਸੁਵਿਧਾਵਾਂ ਨੂੰ ਬਿਹਤਰ ਬਣਾਇਆ ਜਾ ਸਕੇ। ਇਸ ਐਲਾਨ ਦੇ ਮੌਕੇ ਤੱਖਰ ਦੇ ਨਾਲ ਮਿਸ਼ੇਲ ਡੀਐਮਨੇਯੂਅਲ, ਪ੍ਰੈਜੀਡੈਂਟ ਅਤੇ ਸੀਈਓ, ਟ੍ਰਿਲੀਅਮ ਹੈਲਥ ਪਾਰਟਰ ਅਤੇ ਬਿੱਲ ਮੈਕਲਿਓਡ, ਸੀਈਓ, ਮਿਸੀਸਾਗਾ ਹਾਲਟਨਲਿਨ ਵੀ ਮੌਜੂਦ ਸਨ।
ਓਨਟਾਰੀਓ ਸਰਕਾਰ ਲਗਾਤਾਰ ਰਾਜ ਵਿਚ ਹਸਪਤਾਲਾਂ ਦਾ ਇਨਫਰਾਸਟਕੱਚਰ ਬਿਹਤਰ ਕਰਨ ਲਈ ਯਤਨ ਕਰ ਰਹੀ ਹੈ ਅਤੇ ਰਾਜ ਦੇ 131 ਹਸਪਤਾਲਾਂ ਵਿਚ ਰਿਪੇਅਰ ਅਤੇ ਅਪਗ੍ਰੇਡੇਸ਼ਨ ਦਾ ਕੰਮ ਕੀਤਾ ਜਾਵੇਗਾ। ਇਸ ਨਾਲ ਮਰੀਜ਼ਾਂ ਨੂੰ ਹਾਈ ਕੁਆਲਟੀ ਮੈਡੀਕਲ ਕੇਅਰ ਸੁਰੱਖਿਅਤ ਮਾਹੌਲ ਵਿਚ ਪ੍ਰਦਾਨ ਕੀਤੀ ਜਾ ਸਕੇ। ਇਸ ਫੰਡ ਤੋਂ ਲਗਾਤਾਰ ਹਸਪਤਾਲਾਂ ਨੂੰ ਫੰਡ ਦਿੱਤੇ ਜਾ ਰਹੇ ਹਨ। ਇਨ੍ਹਾਂ ਫੰਡਾਂ ਨਾਲ ਹਸਪਤਾਲਾਂ ਦੀਆਂ ਛੱਤਾਂ ਆਦਿ ਦੀ ਮੁਰੰਮਤ, ਹੀਟਿੰਗ ਅਤੇ ਏਅਰ ਕੰਡੀਸ਼ਨਿੰਗ ਸਿਸਟਮ ਨੂੰ ਬਿਹਤਰ, ਨਵੇਂ ਫਾਇਰ ਅਲਾਰਮ ਅਤੇ ਬੈਕਅਪ ਜਨਰੇਟਰ ਦਾ ਰੀਨਿਊਲ ਕੀਤਾ ਜਾ ਰਿਹਾ ਹੈ। ਸਰਕਾਰ ਨੇ 2017 ਦੇ ਬਜਟ ਵਿਚ ਇਕ ਨਵੇਂ 7 ਬਿਲੀਅਨ ਡਾਲਰ ਦੇ ਪ੍ਰਾਵਧਾਨ ਨਾਲ ਮੈਡੀਕਲ ਸਹੂਲਤਾਂ ਨੂੰ ਅਤੇ ਬਿਹਤਰ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਇਸ ਨਾਲ ਮੈਂਟਲ ਹੈਲਥ, ਡੀਅਡਿਕਸ਼ਨ ਸਰਵਿਸਿਜ਼ ਆਦਿ ਨੂੰ ਵੀ ਬਿਹਤਰ ਬਣਾਇਆ ਜਾ ਰਿਹਾ ਝਭ

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …