![](https://parvasinewspaper.com/wp-content/uploads/2020/10/c8ec4394e26499a5f0aa8f6a4aab601346003b43-rs-img-preview-300x225.jpg)
ਲਾਲੂ ਯਾਦਵ ਨੂੰ ਅਜੇ ਰਹਿਣਾ ਪਵੇਗਾ ਜੇਲ੍ਹ ‘ਚ ਹੀਪਟਨਾ/ਬਿਊਰੋ ਨਿਊਜ਼
ਚਾਰਾ ਘੋਟਾਲੇ (ਚਾਈਬਾਸਾ ਕੋਸ਼ਗ੍ਰਹਿ) ਮਾਮਲੇ ‘ਚ ਸਜ਼ਾ ਕੱਟ ਰਹੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰ. ਜੇ. ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਹਾਲਾਂਕਿ ਅਜੇ ਉਹ ਜੇਲ੍ਹ ‘ਚ ਹੀ ਰਹਿਣਗੇ, ਕਿਉਂਕਿ ਦੁਮਕਾ ਕੋਸ਼ਗ੍ਰਹਿ ਮਾਮਲਾ ਅਜੇ ਪੈਂਡਿੰਗ ਹੈ। ਇਥੇ ਜ਼ਿਕਰਯੋਗ ਹੈ ਕਿ ਲਾਲੂ ਯਾਦਵ ਨੂੰ ਚਾਰਾ ਘੁਟਾਲਾ ਦੇ ਤਿੰਨ ਮਾਮਲਿਆਂ ‘ਚ ਅਲੱਗ-ਅਲੱਗ ਸਜ਼ਾ ਹੋਈ ਸੀ। ਇਨ੍ਹਾਂ ‘ਚੋ ਦੋ ਮਾਮਲਿਆਂ ‘ਚ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਲਾਲੂ ਯਾਦਵ ਨੂੰ ਜੇਲ੍ਹ ਤੋਂ ਬਾਹਰ ਆਉਣ ਲਈ ਇਕ ਹੋਰ ਮਾਮਲੇ ‘ਚ ਜ਼ਮਾਨਤ ਲੈਣੀ ਹੋਵੇਗੀ। ਫਿਲਹਾਲ ਲਾਲੂ ਯਾਦਵ ਰਿਮਸ ਡਾਇਰੈਕਟਰ ਦੇ ਬੰਗਲੇ ‘ਚ ਰਹਿ ਕੇ ਆਪਣਾ ਇਲਾਜ਼ ਕਰਵਾ ਰਹੇ ਹਨ।