Breaking News
Home / ਭਾਰਤ / ਪਠਾਨਕੋਟ ਹਮਲੇ ‘ਚ ਸ਼ਹੀਦ ਹੋਏ ਗਰੁੜ ਕਮਾਂਡੋ ਗੁਰਸੇਵਕ ਸਿੰਘ ਦੇ ਘਰ ਬੇਟੀ ਨੇ ਲਿਆ ਜਨਮ

ਪਠਾਨਕੋਟ ਹਮਲੇ ‘ਚ ਸ਼ਹੀਦ ਹੋਏ ਗਰੁੜ ਕਮਾਂਡੋ ਗੁਰਸੇਵਕ ਸਿੰਘ ਦੇ ਘਰ ਬੇਟੀ ਨੇ ਲਿਆ ਜਨਮ

Gursewak Singh Wife copy copyਅੰਬਾਲਾ/ਬਿਊਰੋ ਨਿਊਜ਼
ਪਠਾਨਕੋਟ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਗੁਰਸੇਵਕ ਸਿੰਘ ਦੇ ਘਰ ਬੇਟੀ ਨੇ ਜਨਮ ਲਿਆ ਹੈ। ਨੰਨ੍ਹੀ ਪਰੀ ਦੀ ਕਿਲਕਾਰੀ ਗੂੰਜਦੇ ਹੀ ਪਰਿਵਾਰ ‘ਚ ਖੁਸ਼ੀਆਂ ਦਾ ਮਾਹੌਲ ਛਾ ਗਿਆ। ਪ੍ਰੰਤੂ ਗੁਰਸੇਵਕ ਨੂੰ ਖੋਅ ਦੇਣ ਦਾ ਗਮ ਵੀ ਅੱਖਾਂ ਤੋਂ ਵਹਿ ਤੁਰਿਆ। ਇਸ ਦੌਰਾਨ ਹਰ ਕਿਸੇ ਨੇ ਏਅਰਫੋਰਸ ਦੇ ਬਹਾਦੁਰ ਗਰੁੜ ਕਮਾਂਡੋ ਗੁਰਸੇਵਕ ਨੂੰ ਭਿੱਜੀਆਂ ਅੱਖਾਂ ਨਾਲ ਯਾਦ ਕੀਤਾ। ਪਤਨੀ ਜਸਪ੍ਰੀਤ ਗੁਰਸੇਵਕ ਦੀ ਇਸ ਆਖਰੀ ਅਤੇ ਪਿਆਰੀ ਨਿਸ਼ਾਨੀ ਨੂੰ ਪਾ ਕੇ ਬੇਹੱਦ ਖੁਸ਼ ਹੈ। ਮਾਂ ਅਮਰੀਕ ਕੌਰ ਬੇਟੇ ਗੁਰਸੇਵਕ ਦੀ ਝਲਕ ਪੋਤੀ ਦੀਆਂ ਅੱਖਾਂ ‘ਚੋਂ ਪਾ ਰਹੀ ਹੈ।
ਪਿਤਾ ਸੁੱਚਾ ਸਿੰਘ ਪੋਤੀ ਨੂੰ ਗੋਦੀ ‘ਚ ਚੁੱਕ ਕੇ ਲਾਡ ਲਡਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੋਤੀ ਏਅਰਫੋਰਸ ‘ਚ ਅਫ਼ਸਰ ਬਣ ਕੇ ਦੇਸ਼ ਸੇਵਾ ਕਰਨਾ ਚਾਹੇਗੀ ਤਾਂ ਉਸ ਨੂੰ ਜ਼ਰੂਰ ਭੇਜਣਗੇ। ਪਰਿਵਾਰ ਨੂੰ ਗੁਰਸੇਵਕ ਦੀ ਘਾਟ ਰੜਕ ਰਹੀ ਹੈ ਪ੍ਰੰਤੂ ਪੋਤੀ ਦੀ ਰੂਪ ‘ਚ ਗੁਰਸੇਵਕ ਨੂੰ ਆਪਣੇ ‘ਚ ਮਹਿਸੂਸ ਕਰ ਰਹੇ ਹਨ।
ਏਅਰ ਫੋਰਸ ‘ਚ ਜਾਣਾ ਚਾਹੇਗੀ ਤਾਂ ਪੂਰੀ ਸਪੋਰਟ ਕਰਾਂਗਾ : ਦਾਦਾ
ਗੁਰਸੇਵਕ ਸਿੰਘ ਦੇ ਪਿਤਾ ਸੁੱਚਾ ਸਿੰਘ ਨੇ ਦੱਸਿਆ ਕਿ ਬੇਟੇ ਗੁਰਸੇਵਕ ਦੀ ਸ਼ਹਾਦਤ ‘ਤੇ ਉਨ੍ਹਾਂ ਨੂੰ ਮਾਣ ਹੈ। ਹੁਣ ਘਰ ‘ਚ ਪੋਤੀ ਦੇ ਰੂਪ ‘ਚ ਗੁਰਸੇਵਕ  ਵਾਪਸ ਆ ਗਿਆ ਹੈ। ਗੁਰਸੇਵਕ ਸਿੰਘ ਏਅਰਫੋਰਸ ‘ਚ ਗਰੁੜ ਕਮਾਂਡੋ ਸੀ ਅਤੇ ਦੇਸ਼ ਦੇ ਲਈ ਉਨ੍ਹਾਂ ਨੇ ਸ਼ਹਾਦਤ ਦਿੱਤੀ। ਪੋਤੀ ਸ਼ਹੀਦ ਦੀ ਬੇਟੀ ਕਹਾਏਗੀ। ਇਹ ਉਸ ਦੇ ਲਈ ਵੱਡੇ ਮਾਣ ਵਾਲੀ ਗੱਲ ਹੈ। ਗੁਰਸੇਵਕ ਸਿੰਘ ਜਿਸ ਤਰ੍ਹਾਂ ਹਰ ਫੀਲਡ ‘ਚ ਅੱਵਲ ਸੀ ਤਾਂ ਯਕੀਨਨ ਪੋਤੀ ਵੀ ਉਸੇ ਤਰ੍ਹਾਂ ਹੋਵੇਗੀ ਕਿਉਂਕਿ ਉਹ ਗੁਰਸੇਵਕ ਸਿੰਘ ਦਾ ਖੂਨ ਹੈ। ਸੁੱਚਾ ਸਿੰਘ ਨੇ ਕਿਹਾ ਕਿ ਪੋਤੀ ਜੇਕਰ ਏਅਰ ਫੋਰਸ ‘ਚ ਜਾਣਾ ਚਾਹੇਗੀ ਤਾਂ ਉਸ ਨੂੰ ਪਰਿਵਾਰ ਪੂਰੀ ਸਪੋਰਟ ਕਰੇਗਾ। ਇਹ ਗੁਰਸੇਵਕ ਸਿੰਘ ਦੀ ਅਨਮੋਲ ਨਿਸ਼ਾਨੀ ਹੈ।

Check Also

‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੇਜਰੀਵਾਲ ਦੀ ਰਿਹਾਇਸ਼ ’ਤੇ ਹੋਈ ਕੁੱਟਮਾਰ

ਮਾਲੀਵਾਲ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ’ਤੇ ਕੁੱਟਮਾਰ ਕਰਨ ਦਾ ਲਗਾਇਆ ਆਰੋਪ ਨਵੀਂ ਦਿੱਲੀ/ਬਿਊਰੋ …