Breaking News
Home / ਭਾਰਤ / ਆਜ਼ਾਦੀ ਦੇ 69 ਸਾਲਾਂ ਬਾਅਦ ਅੱਜ ਕਿੱਥੇ ਖੜ੍ਹਾ ਹੈ ਭਾਰਤ ਤੇ ਕਿੱਥੇ ਖੜ੍ਹਾ ਹੈ ਪਾਕਿਸਤਾਨ

ਆਜ਼ਾਦੀ ਦੇ 69 ਸਾਲਾਂ ਬਾਅਦ ਅੱਜ ਕਿੱਥੇ ਖੜ੍ਹਾ ਹੈ ਭਾਰਤ ਤੇ ਕਿੱਥੇ ਖੜ੍ਹਾ ਹੈ ਪਾਕਿਸਤਾਨ

Pared copy copyਅਰਥ ਵਿਵਸਥਾ ਵਿਚ ਭਾਰਤ ਤੋਂ 29 ਪੌੜੀਆਂ ਥੱਲੇ, ਸਿੱਖਿਆ ਵਿਚ ਤਾਂ ਹੋਰ ਵੀ ਪਛੜ ਗਿਆ ਪਾਕਿ
ਭਾਰਤ ਅਤੇ ਪਾਕਿਸਤਾਨ ਨੂੰ 1947 ਵਿਚ ਇਕ ਦਿਨ ਦੇ ਫਰਕ ਨਾਲ ਆਜ਼ਾਦੀ ਮਿਲੀ ਸੀ। ਪਰ ਅੱਜ 69 ਸਾਲ ਬਾਅਦ ਭਾਰਤ ਅਤੇ ਉਸ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿਚਾਲੇ ਜ਼ਮੀਨ-ਅਸਮਾਨ ਦਾ ਫਰਕ ਹੈ। ਮੌਜੂਦਾ ਦੌਰ ਵਿਚ ਸਾਡੀ ਅਰਥ ਵਿਵਸਥਾ, ਸਿੱਖਿਆ, ਤਕਨੀਕ, ਤਾਕਤ ਅਤੇ ਦੁਨੀਆ ਵਿਚ ਰੁਤਬੇ ਦੇ ਲਿਹਾਜ਼ ਨਾਲ ਪਾਕਿਸਤਾਨ ਤੋਂ ਅਸੀਂ ਕਿਤੇ ਅੱਗੇ ਖੜ੍ਹੇ ਹਾਂ।
ਸਾਡੇ ਗੁਆਂਢੀ ਦੀ ਜੀਡੀਪੀ ਸਾਡੇ ਨਾਲੋਂ 8 ਗੁਣਾ ਘੱਟ
ਵਰਤਮਾਨ ਸਮੇਂ ਵਿਚ ਭਾਰਤ ਦੁਨੀਆ ਦੀ 7ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ। ਉਹ ਉਥੇ ਹੀ ਏਸ਼ੀਆ ਵਿਚ ਚੀਨ ਅਤੇ ਜਾਪਾਨ ਤੋਂ ਬਾਅਦ ਸਾਡਾ ਤੀਜਾ ਨੰਬਰ ਹੈ। ਅੰਤਰਰਾਸ਼ਟਰੀ ਮੁਦਰਾ ਖ਼ਜ਼ਾਨੇ ਦੇ ਅਨੁਸਾਰ ਅਪ੍ਰੈਲ ਮਹੀਨੇ ਵਿਚ ਭਾਰਤ ਦਾ ਕੁੱਲ ਘਰੇਲੂ ਉਤਪਾਦ (ਨੌਮੀਨਲ ਜੀਡੀਪੀ) 152. 98 ਲੱਖ ਕਰੋੜ ਰੁਪਏ ਰਿਹਾ। ਜਦੋਂਕਿ ਨਾਰਮਲ ਜੀਡੀਪੀ ਦੇ ਲਿਹਾਜ ਨਾਲ ਪਾਕਿਸਤਾਨੀ ਅਰਥਵਿਵਸਥਾ ਦੁਨੀਆ ਵਿਚ 36ਵੇਂ ਨੰਬਰ ‘ਤੇ ਹੈ। ਉਹ ਸਾਡੇ ਤੋਂ 8 ਗੁਣਾ ਛੋਟੀ ਭਾਵ ਮਹਿਜ 19 ਲੱਖ ਕਰੋੜ ਹੀ ਹੈ। ਜਿੱਥੇ ਵਿੱਤੀ ਵਰ੍ਹਾ 2015-16 ਵਿਚ ਸਾਡੀ ਜੀਡੀਪੀ ਨੇ 7.6 ਦੀ ਦਰ ਨਾਲ ਵਿਕਾਸ ਕੀਤਾ, ਉਥੇ ਪਾਕਿਸਤਾਨ ਵਿਚ ਇਸ ਦੀ ਵਿਕਾਸ ਦਰ ਸਿਰਫ਼ 4.7 ਰਹੀ।
ਟੌਪ 100 ‘ਚ ਸਾਡੀਆਂ 9 ਸਿੱਖਿਆ ਸੰਸਥਾਵਾਂ, ਉਸਦੀ ਇਕ ਨਹੀਂ
ਕਇਊਐਸ ਯੂਨੀਵਰਸਿਟੀ ਰੈਂਕਿੰਗ ਦੇ ਆਧਾਰ ‘ਤੇ ਏਸ਼ੀਆ ਦੇ ਸਿਖਰ ਦੇ 100 ਸਿੱਖਿਆ ਸੰਸਥਾਵਾਂ ਵਿਚ ਭਾਰਤ ਦੀਆਂ 9 ਸਿੱਖਿਆ ਸੰਸਥਾਵਾਂ ਸ਼ਾਮਲ ਹਨ ਜਦੋਂਕਿ ਪਾਕਿਸਤਾਨ ਦੀ ਇਕ ਵੀ ਇਸ ਲਿਸਟ ਵਿਚ ਸ਼ਾਮਲ ਨਹੀਂ। ਪਾਕਿਸਤਾਨ ਦੇ ਲਾਹੌਰ ਯੂਨੀਵਰਸਿਟੀ ਆਫ਼ ਮੈਨੇਜਮੈਂਟ ਸਾਇੰਸ ਅਤੇ ਇਸਲਾਮਾਬਾਦ ਸਥਿਤ ਨੈਸ਼ਨਲ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਵਰਗੀਆਂ ਸੰਸਥਾਵਾਂ ਨੂੰ ਲੜੀਵਾਰ 111ਵਾਂ ਅਤੇ 122ਵਾਂ ਨੰਬਰ ਮਿਲਿਆ ਜਦੋਂਕਿ ਭਾਰਤ ਦਾ ਬੰਗਲੁਰੂ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ 33ਵੇਂ ਨੰਬਰ ‘ਤੇ ਹੈ। ਇਸ ਤੋਂ ਇਲਾਵਾ ਸਿਖਰ 50 ਵਿਚ ਸਾਡੇ ਚਾਰ ਹੋਰ ਸੰਸਥਾਵਾਂ ਨੂੰ ਵੀ ਥਾਂ ਮਿਲੀ ਹੈ।
ਅਸੀਂ 84 ਸੈਟੇਲਾਈਨ ਭੇਜੇ, ਪਾਕਿਸਤਾਨ ਨੇ 3
ਅੱਜ ਭਾਰਤ ਆਪਣੇ ਬਲਬੂਤੇ ਉਪਗ੍ਰਹਿ ਬਣਾ ਕੇ ਉਨ੍ਹਾਂ ਅੰਤਰਿਕਸ਼ ਵਿਚ ਸਥਾਪਤ ਕਰਨ ਦੇ ਸਮਰੱਥ ਹੋ ਗਿਆ ਹੈ। ਹੁਣ ਤਾਂ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੀ ਸ਼੍ਰੇਣੀ ਵਿਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਕੋਲ ਆਪਣੀ ਨੈਵੀਗੇਸ਼ਨ ਪ੍ਰਣਾਲੀ ਹੈ। ਸਾਲ 1975 ਤੋਂ ਹੁਣ ਤੱਕ ਭਾਰਤ 84 ਸੈਟੇਲਾਈਨ ਲਾਂਚ ਕਰ ਚੁੱਕਿਆ ਹੈ ਜਦੋਂਕਿ ਪਾਕਿਸਤਾਨ ਸਿਰਫ਼ 3 ਸੈਟੇਲਾਈਟ ਹੀ ਲਾਂਚ ਕਰ ਸਕਿਆ ਹੈ ਉਹ ਵੀ ਚੀਨ ਦੀ ਮਦਦ ਨਾਲ, ਭਾਰਤ ਦੇ 12 ਸੁਪਰ ਕੰਪਿਊਟਰ ਦੁਨੀਆ ਦੇ 500 ਵਧੀਆ ਸੁਪਰ ਕੰਪਿਊਟਰਾਂ ਦੀ ਲਿਸਟ ਵਿਚ ਹਨ ਜਦੋਂਕਿ ਇਸ ਲਿਸਟ ਵਿਚ ਪਾਕਿਸਤਾਨ ਦਾ ਇਕ ਵੀ ਨਹੀਂ ਹੈ।
ਸੌ ਸਾਲਾਂ ‘ਚ ਵਧਿਆ ਦੇਸ਼ ਦਾ ‘ਕੱਦ’ ਪ੍ਰੰਤੂ ਦੁਨੀਆ ‘ਚ ਹੁਣ ਵੀ ਹਨ ‘ਨਾਟੇ’
ਸਾਲ 1914 ਤੋਂ 2014 ਤੱਕ ਸੌ ਸਾਲ ਦੇ ਸਮੇਂ ‘ਚ ਭਾਰਤੀ ਪੁਰਸ਼ ਤਿੰਨ ਸੈਂਟੀਮੀਟਰ ਤਾਂ ਮਹਿਲਾਵਾਂ ਪੰਜ ਸੈਂਟੀਮੀਟਰ ਤੱਕ ਲੰਬੀ ਹੋਈ ਹੈ। ਜਿੱਥੇ ਹੁਣ ਇਕ ਭਾਰਤੀ ਪੁਰਸ਼ ਦੀ ਔਸਤ ਲੰਬਾਈ 5.5 ਹੋਈ ਹੈ, ਉਥੇ ਔਰਤਾਂ ਦੀ ਲੰਬਾਈ 5.1 ਤੱਕ ਪਹੁੰਚ ਗਈ ਹੈ। ਪ੍ਰੰਤੂ ਦੁਨੀਆ ਦੇ ਮਾਮਲੇ ਭਾਰਤ ਦਾ ਸਥਾਨ ਬਹੁਤ ਹੇਠਾ ਆਉਂਦਾ ਹੈ। ਦੁਨੀਆ ‘ਚ ਸਭ ਤੋਂ ਲੰਬੇ ਪੁਰਸ਼ ਨੀਦਰਲੈਂਡ ‘ਚ ਹਨ। ਅਜਿਹੇ ‘ਚ ਭਾਰਤੀ ਪੁਰਸ਼ ਨੀਦਰਲੈਂਡ ਦੇ ਪੁਰਸ਼ਾਂ ਤੋਂ 17.5 ਸੈਂਟੀਮੀਟਰ ਘੱਟ ਲੰਬੇ ਹਨ। ਸਭ ਤੋਂ ਲੰਬੀਆਂ ਔਰਤਾਂ ਲਾਤਵਿਆ ‘ਚ ਹਨ ਜਦਕਿ ਭਾਰਤੀ ਔਰਤਾਂ ਲਾਤਵਿਆ ਮਹਿਲਾਵਾਂ ਤੋਂ 17 ਸੈਂਟੀਮੀਟਰ ਘੱਟ ਲੰਬੀਆਂ ਹੁੰਦੀਆਂ ਹਨ। ਇੰਪੀਰੀਅਲ ਕਾਲਜ ਲੰਦਨ ਦੇ ਸ਼ੋਧਕਰਤਾਵਾਂ ਨੇ 1914 ਤੋਂ 2014 ਤੱਕ ਦੇ ਵਿਚਾਲੇ ਕਈ ਦੇਸ਼ਾਂ ਦੇ ਮਹਿਲਾਵਾਂ ਅਤੇ ਪੁਰਸ਼ਾਂ ਦੀ ਲੰਬਾਈ ‘ਤੇ ਵਿਸ਼ਵ ਸਿਹਤ ਸੰਗਠਨ ਦੇ ਨਾਲ ਮਿਲ ਕੇ ਅਧਿਐਨ ਕੀਤਾ। ਇਸ ਅਧਿਐਨ ‘ਚ 200 ਦੇਸ਼ਾਂ ਦੇ 18.6 ਮਿਲੀਅਨ ਲੋਕਾਂ ਨੇ ਭਾਗ ਲਿਆ। ਸ਼ੋਧਕਰਤਾਵਾਂ ਦੇ ਦਲ ‘ਚ 800 ਵਿਗਿਆਨੀ ਸ਼ਾਮਲ ਸਨ। ਇਸ ਤੋਂ ਪਹਿਲਾਂ ਹੋਈ 1470 ਅਧਿਐਨਾਂ ਨੂੰ ਮਿਲਾ ਕੇ ਇਹ ਰਿਜਲਟ ਕੱਢਿਆ ਗਿਆ ਹੈ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …