Breaking News
Home / ਭਾਰਤ / ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾ ਸੀਮਾਂ ’ਚ ਵਾਧਾ

ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾ ਸੀਮਾਂ ’ਚ ਵਾਧਾ

1000 ਫੀਸ ਦੇ ਨਾਲ ਹੁਣ 30 ਜੂਨ ਤੱਕ ਪੈਨ ਨੂੰ ਆਧਾਰ ਨਾਲ ਕਰਵਾ ਸਕੋਗੇ ਲਿੰਕ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਸਮਾਂ ਸੀਮਾ 31 ਮਾਰਚ ਤੋਂ ਵਧਾ ਕੇ 30 ਜੂਨ 2023 ਤੱਕ ਕਰ ਦਿੱਤੀ ਹੈ। ਸੈਂਟਰਲ ਬੋਰਡ ਆਫ਼ ਡਾਇਰੈਕਟਰ ਟੈਕਸ ਨੇ ਇਹ ਜਾਣਕਾਰੀ ਪ੍ਰੈਸ ਰਿਲੀਜ਼ ਜਾਰੀ ਕਰਕੇ ਦਿੱਤੀ ਹੈ। ਧਿਆਨ ਰਹੇ ਕਿ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕਰਵਾਉਣ ਦੀ ਸਮਾਂ ਸੀਮਾ ਪਹਿਲਾਂ ਵੀ ਕਈ ਵਾਰ ਵਧਾਈ ਜਾ ਚੁੱਕੀ ਹੈ। ਸਭ ਤੋਂ ਪਹਿਲਾਂ ਇਸ ਦੀ ਡੈਡਲਾਈਨ 31 ਮਾਰਚ 2022 ਸੀ ਅਤੇ ਉਦੋਂ ਤੱਕ ਇਸ ਦੀ ਪ੍ਰੋਸੈਸ ਫੀਸ ਬਿਲਕੁਲ ਫਰੀ ਸੀ। 1 ਅਪ੍ਰੈਲ 2022 ਤੋਂ 500 ਰੁਪਏ ਫੀਸ ਲਗਾਈ ਸੀ ਅਤੇ ਉਸ ਤੋਂ ਬਾਅਦ 1 ਜੁਲਾਈ 2022 ਤੋਂ ਇਸ ਫੀਸ ਨੂੰ ਵਧਾ 1000 ਰਪਏ ਕਰ ਦਿੱਤਾ ਗਿਆ ਸੀ। ਹੁਣ ਜੇਕਰ 30 ਜੂਨ 2023 ਤੱਕ ਕੋਈ ਵਿਅਕਤੀ ਆਪਣੇ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕਰਵਾਉਂਦਾ ਤਾਂ ਉਸ ਦਾ ਪੈਨ ਕਾਰਡ ਬੰਦ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਉਸ ਵਿਅਕਤੀ ਨੂੰ ਇਨਕਮ ਟੈਕਸ ਭਰਨ ਦੇ ਨਾਲ-ਨਾਲ ਹੋਰ ਵੀ ਵਿੱਤੀ ਲੈਣ-ਦੇਣ ਦੇਂ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਤੇ ਪੈਨ ਕਾਰਡ ਨੂੰ ਦਸਤਾਵੇਜ਼ ਦੇ ਰੂਪ ਵਿਚ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਭਾਰੀ ਜੁਰਮਾਨਾ ਲਗ ਸਕਦਾ ਹੈ। ਆਮਦਨ ਕਰ ਅਧਿਨਿਯਮ 1961 ਦੀ ਧਾਰਾ 272 ਬੀ ਦੇ ਤਹਿਤ ਤੁਹਾਡੇ ’ਤੇ 10 ਹਜ਼ਾਰ ਰੁਪਏ ਤੱਕ ਜੁਰਮਾਨਾ ਲਗ ਸਕਦਾ ਹੈ।

Check Also

ਗੁਜਰਾਤ ਦੇ ਸਮੁੰਦਰੀ ਤੱਟ ਤੋਂ ਇਰਾਨੀ ਕਿਸ਼ਤੀ ’ਚੋਂ 3132 ਕਿਲੋ ਨਸ਼ੀਲੇ ਪਦਾਰਥ ਜ਼ਬਤ

5 ਵਿਦੇਸ਼ੀ ਨਾਗਰਿਕ ਵੀ ਕੀਤੇ ਗਿ੍ਰਫਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਗੁਜਰਾਤ ਏ.ਟੀ.ਐਸ., ਨੇਵੀ ਅਤੇ ਸੈਂਟਰਲ ਏਜੰਸੀ …