10.4 C
Toronto
Saturday, November 8, 2025
spot_img
HomeਕੈਨੇਡਾFrontਮਹਾਕੁੰਭ ’ਚ ਮਚੀ ਭਗਦੜ ਦੌਰਾਨ ਦਰਜਨ ਤੋਂ ਵੱਧ ਹੋਈਆਂ ਮੌਤਾਂ

ਮਹਾਕੁੰਭ ’ਚ ਮਚੀ ਭਗਦੜ ਦੌਰਾਨ ਦਰਜਨ ਤੋਂ ਵੱਧ ਹੋਈਆਂ ਮੌਤਾਂ


ਪ੍ਰਯਾਗਰਾਜ ’ਚ ਸ਼ਰਧਾਲੂਆਂ ਦੀ ਐਂਟਰੀ ’ਤੇ ਲਗਾਈ ਰੋਕ
ਪ੍ਰਯਾਗਰਾਜ/ਬਿਊਰੋ ਨਿਊਜ਼ : ਲੰਘੀ ਦੇਰ ਰਾਤ ਪ੍ਰਯਾਗਰਾਜ ਦੇ ਸੰਗਮ ਤਟ ’ਤੇ ਭਗਦੜ ਮਚ ਗਈ। ਇਸ ਭਗਦੜ ਦੌਰਾਨ 14 ਤੋਂ ਵੱਧ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਜਦਕਿ 50 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਭਗਦੜ ਤੋਂ ਬਾਅਦ ਪ੍ਰਸ਼ਾਸਨ ਦੀ ਬੇਨਤੀ ’ਤੇ ਸਾਰੇ 13 ਅਖਾੜਿਆਂ ਨੇ ਅੱਜ ਮੌਨੀ ਅਮਾਵਸ ਦੇ ਅੰਮਿ੍ਰਤ ਇਸ਼ਨਾਨ ਨੂੰ ਰੱਦ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨਾਲ ਫੋਨ ’ਤੇ ਗੱਲ ਕਰਕੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਹਾਦਸੇ ਤੋਂ ਬਾਅਦ ਐਨ ਐਸ ਜੀ ਕਮਾਂਡੋਜ਼ ਨੇ ਸੰਗਮ ਤਟ ’ਤੇ ਜ਼ਿੰਮੇਵਾਰੀ ਸੰਭਾਲ ਲਈ ਹੈ ਅਤੇ ਪ੍ਰਯਾਗਰਾਜ ’ਚ ਸ਼ਰਧਾਲੂਆਂ ਦੀ ਐਂਟਰੀ ’ਤੇ ਰੋਕ ਲਗਾ ਦਿੱਤੀ ਗਈ ਹੈ। ਹਾਦਸੇ ਤੋਂ ਬਾਅਦ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਹਾਲਾਤ ਪੂਰੀ ਤਰ੍ਹਾਂ ਨਾਲ ਕਾਬੂ ਹੇਠ ਹਨ ਅਤੇ ਕਿਸੇ ਪ੍ਰਕਾਰ ਦੀ ਅਫਵਾਹ ’ਤੇ ਧਿਆਨ ਨਾ ਦਿੱਤਾ ਜਾਵੇ। ਪ੍ਰਯਾਗਰਾਜ ਵਿਖੇ ਵਾਪਰੀ ਘਟਨਾ ’ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

RELATED ARTICLES
POPULAR POSTS