Breaking News
Home / ਭਾਰਤ / ਅੰਗਦਾਨ ਨਹੀਂ ਬਣਿਆ ਪੰਜਾਬੀਆਂ ਦੇ ਜੀਵਨ ਦਾ ਅੰਗ

ਅੰਗਦਾਨ ਨਹੀਂ ਬਣਿਆ ਪੰਜਾਬੀਆਂ ਦੇ ਜੀਵਨ ਦਾ ਅੰਗ

logo-2-1-300x105-3-300x105ਅੰਗਦਾਨ ਮਹਾਂਦਾਨ ‘ਚ ਪੰਜਾਬੀ ਪਛੜੇ
ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼ ਤੇ ਕਰਨਾਟਕ ਅੰਗਦਾਨ ‘ਚ ਨਿਕਲੇ ਅੱਗੇ
ਏਮਜ਼ ਦੀ ਰਿਪੋਰਟ ਅਨੁਸਾਰ ਬ੍ਰੇਨ ਡੈਡ ਮਰੀਜ਼ਾਂ ਦੇ ਕੈਡੇਵਰ ਅੰਗਦਾਨ ਦੇ ਮਾਮਲੇ ‘ਚ ਦੇਸ਼ ਕਾਫ਼ੀ ਪਛੜਿਆ
ਜਲੰਧਰ/ਬਿਊਰੋ ਨਿਊਜ਼ : ਅੰਗਦਾਨ ਮਹਾਂਦਾਨ ‘ਚ ਪੰਜਾਬੀ ਅੱਜ ਵੀ ਪਛੜੇ ਹੋਏ ਹਨ। ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਅੰਗ ਦਾਨ ਕਰਨ ‘ਚ ਕਾਫ਼ੀ ਅੱਗੇ ਨਿਕਲ ਗਏ ਹਨ। ਸੜਕ ਹਾਦਸਆਂ ‘ਚ ਬ੍ਰੇਨਡੈਡ ਤੋਂ ਬਾਅਦ ਇਕ ਵਿਅਕਤੀ 9 ਜਣਿਆਂ ਦੀ ਜ਼ਿੰਦਗੀ ਦੇ ਬੁਝ ਰਹੇ ਦੀਵੇ ਨੂੰ ਰੌਸ਼ਨ ਕਰ ਸਕਦਾ ਹੈ। ਉਸ ਦੇ ਸਰੀਰ ਦੇ 33 ਤਰ੍ਹਾਂ ਦੇ ਟਿਸ਼ੂ ਵੀ ਕਾਰਗਰ ਸਿੱਧੂ ਹੁੰਦੇ ਹਨ। ਹਰ ਸਾਲ 2 ਲੱਖ ਮਰੀਜ਼ ਜ਼ਿੰਦਗੀ ਦੀ ਲੜਾਈ ਜਿੱਤਣ ਲਈ ਅੰਗ ਲੈਣ ਦੀ ਲਾਈਨ ‘ਚ ਜੁੜ ਰਹੇ ਹਨ।
ਲੋਕਾਂ ‘ਚ ਜਾਗਰੂਕਤਾ ਦੀ ਘਾਟ, ਸਖਤ ਕਾਨੂੰਨ ਦੀ ਨਿਗਰਾਨੀ ਤੇ ਮਹਿੰਗੀ ਪ੍ਰਕਿਰਿਆ ਕਾਰਨ 10 ਫੀਸਦੀ ਮਰੀਜ਼ ਵੀ ਅੰਗ ਟਰਾਂਸਪਲਾਂਟ ਨਹੀਂ ਕਰਵਾਉਂਦੇ। ਏਮਜ਼ ਦੀ ਰਿਪੋਰਟ ਅਨੁਸਾਰ ਬ੍ਰੇਨ ਡੈਡ ਮਰੀਜ਼ਾਂ ਅਤੇ ਕੈਡੇਵਰ ਅੰਗ ਦਾਨ ਦੇ ਮਾਮਲੇ ‘ਚ ਦੇਸ਼ ਕਾਫ਼ੀ ਪਛੜਿਆ ਹੋਇਆ ਹੈ। ਹੋਪ ਸੁਸਾਇਟੀ ਪਟੇਲ ਹਸਪਤਾਲ ਦੇ ਪ੍ਰਧਾਨ ਡਾ. ਸਵਪਨ ਸੂਦ ਅਨੁਸਾਰ ਪੰਜਾਬ ‘ਚ ਸਲਾਨਾ ਔਸਤਨ ਤਿੰਨ ਹਜ਼ਾਰ ਲੋਕ ਬ੍ਰੇਨ ਡੈਡ ਹੋਣ ਕਾਰਨ ਮੌਤ ਦਾ ਸ਼ਿਕਾਰ ਹੁੰਦੇ ਹਨ। ਅੰਗਦਾਨ ਨਾਲ 27 ਹਜ਼ਾਰ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਡੀ ਐਮ ਸੀ ਲੁਧਿਆਣਾ ਦੇ ਯੂਰੋਲੋਜੀ ਵਿਭਾਗ ਦੇ ਮੁਖੀ ਨੇ ਅੰਗ ਦਾਨ ‘ਚ ਪਛੜਨ ਪਿੱਛੇ ਜਾਗਰੂਕਤਾ ਦੀ ਘਾਟ ਨੂੰ ਕਾਰਨ ਮੰਨਿਆ ਹੈ। ਗਲੋਡਸ ਸੰਸਥਾਨ ਨਾਲ ਮਿਲ ਕੇ ਲੋਕਾਂ ਨੂੰ ਜਾਗਰੂਕ ਕਰਕੇ 50 ਹਜ਼ਾਰ ਦੇ ਕਰੀਬ ਲੋਕਾਂ ਨੂੰ ਅੰਗ ਦਾਨ ਲਈ ਪ੍ਰੇਰਿਤ ਕਰਕੇ ਡੋਨਰ ਕਾਰਡ ਤਿਆਰ ਕੀਤੇ ਗਏ ਹਨ।
ਜਿਊਂਦੇ ਜੀਅ ਕੌਣ ਕਰ ਸਕਦੈ ਅੰਗਦਾਨ?
ਆਪਣੀ ਜ਼ਿੰਦਗੀ ਦੀ ਡੋਰ ਨਾਲ ਦੂਜਿਆਂ ਦੀ ਜ਼ਿੰਦਗੀ ਦੇਣ ਲਈ ਇਕ ਗੁਰਦਾ, ਲੀਵਰ ਅਤੇ ਪੈਨਕ੍ਰਿਆਜ਼ ਦਾ ਹਿੱਸਾ ਖੂਨ ਦੇ ਰਿਸ਼ਤੇ ‘ਚ ਦਾਨ ਦਿੱਤਾ ਜਾ ਸਕਦਾ ਹੈ। ਗੁਆਂਢੀ, ਦੋਸਤ ਅਤੇ ਹੋਰ ਕਿਸੇ ਨੂੰ ਅੰਗ ਦਾਨ ਦੇਣ ਲਈ ਮਨੁੱਖੀ ਅੰਗ ਟਰਾਂਸਪਲਾਂਟ ਐਕਟ 1994 ਤਹਿਤ ਗਠਿਤ ਪੱਧਰੀ ਕਮੇਟੀ ਦੀ ਇਜਾਜ਼ਤ ਤੋਂ ਬਾਅਦ ਅੰਗਦਾਨ ਸੰਭਵ ਹੈ।
ਮਰਨ ਉਪਰੰਤ ਕੀਤੇ ਜਾ ਸਕਦੇ ਨੇ ਅੰਗ ਦਾਨ
ਬ੍ਰੇਨ ਡੈਡ ਐਲਾਨਣ ਤੋਂ ਬਾਅਦ ਮਰੀਜ਼ ਦੀਆਂ ਅੱਖਾਂ, ਲੀਵਰ, ਗੁਰਦੇ, ਫੇਫੜੇ, ਪੈਨਕ੍ਰਿਆਜ਼ ਅਤੇ ਅੰਤੜੀਆਂ ਤੋਂ ਇਲਾਵਾ ਦਿਲ ਦੇ ਵਾਲਵ, ਚਮੜੀ, ਹੱਡੀਆਂ, ਲੀਗਾਮੈਂਟਸ ਅਤੇ ਟੇਂਡਸ ਆਦਿ ਦਾਨ ਕੀਤੇ ਜਾ ਸਕਦੇ ਹਨ।
ਕੌਣ ਕਰ ਸਕਦੈ ਅੰਗ ਦਾਨ?
ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ ਕਿਸੇ ਵੀ ਲਿੰਗ, ਜਾਤੀ ਦਾ ਹੋਵੇ, ਉਹ ਅੰਗਦਾਨ ਕਰ ਸਕਦਾ ਹੈ। ਜੇ ਉਹ 18 ਸਾਲ ਤੋਂ ਘੱਟ ਹੋਵੇ ਤਾਂ ਉਸ ਦੇ ਮਾਤਾ ਪਿਤਾ ਦੀ ਸਹਿਮਤੀ ਜ਼ਰੂਰੀ ਹੈ।
ਡਰਾਈਵਿੰਗ ਲਾਇਸੈਂਸ ਬਣਵਾਉਣ ‘ਤੇ ਲੈਣਾ ਹੋਵੇਗਾ ਪ੍ਰਣ
ਸਿਹਤ ਵਿਭਾਗ ਦੀ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਦਾ ਕਹਿਣਾ ਹੈ ਕਿ ਪੰਜਾਬ ‘ਚ ਅੰਗਦਾਨ ਨੂੰ ਬੜਾਵਾ ਦੇਣ ਲਈ ਲੋਕਾਂ ‘ਚ ਜਾਗਰੂਕਤਾ ਲਹਿਰ ਚਲਾਈ ਜਾ ਰਹੀ ਹੈ। ਡਰਾਈਵਿੰਗ ਲਾਇਸੈਂਸ ਬਣਵਾਉਣ ਸਮੇਂ ਅੰਗਦਾਨ ਅਤੇ ਅੱਖਾਂ ਦਾਨ ਕਰਨ ਲਈ ਪ੍ਰਣ ਪੱਤਰ ਭਰਨਾ ਜ਼ਰੂਰੀ ਕਰ ਦਿੱਤਾ ਹੈ। ਇਸ ਸਬੰਧੀ ਸਾਰੇ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀਆਂ ਨੂੰ ਪੱਤਰ ਜਾਰੀ ਹੋ ਚੁੱਕੇ ਹਨ।
ਸਰਵੇ ਅਨੁਸਾਰ ਅੰਗਦਾਨ ਬਾਰੇ ਲੋਕਾਂ ‘ਚ ਗਿਆਨ (ਫੀਸਦੀ)
ਅੱਖਾਂ     86     ਗੁਰਦੇ     86
ਦਿਲ     46     ਲੀਵਰ     37
ਫੇਫੜੇ     13     ਅੰਤੜੀਆਂ     09
ਪੈਨਕ੍ਰਿਆਜ਼     07     ਪੂਰਾ ਸਰੀਰ     08
ਪੀਜੀਆਈ ‘ਚ ਅੰਗਦਾਨ ਨਾਲ ਮਿਲੀ ਸੁਰੱਖਿਆ
ਅੰਗਦਾਨ     2015     2016
ਟੋਟਲ ਬ੍ਰੇਨਡੈਡ     26         07
ਗੁਰਦੇ     52         14
ਲੀਵਰ ਟਰਾਂਸਪਲਾਂਟ     17         04
ਦਿਲ     01         01
ਕਾਰਨੀਆ     48         12
ਪੈਂਨਕ੍ਰਿਆਜ਼     02         03
ਦਾਨੀਆਂ ਤੋਂ ਲਏ ਅੰਗ 52     14

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …