16 C
Toronto
Saturday, September 13, 2025
spot_img
Homeਭਾਰਤਕੇਜਰੀਵਾਲ ਬਣਾਉਣਗੇ ਪੰਜਾਬ ਵਿਚ ਘਰ

ਕੇਜਰੀਵਾਲ ਬਣਾਉਣਗੇ ਪੰਜਾਬ ਵਿਚ ਘਰ

Kejriwal copy copyਆਮ ਆਦਮੀ ਪਾਰਟੀ ਲਈ ਪੰਜਾਬ ਦੀ ਚੋਣ ਬਹੁਤ ਅਹਿਮ : ਜਰਨੈਲ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ਹੁਣ ਪੰਜਾਬ ਵਿਚ ਘਰ ਲੈਣਗੇ। ਇਹ ਘਰ ਕਿਰਾਏ ‘ਤੇ ਵੀ ਲਿਆ ਜਾ ਸਕਦਾ ਹੈ ਤੇ ਕੋਈ ਪਾਰਟੀ ਵਲੰਟੀਅਰ ਵੀ ਆਪਣਾ ਘਰ ਦੇ ਸਕਦਾ ਹੈ। ਸਤੰਬਰ ਮਹੀਨੇ ਤੋਂ ਕੇਜਰੀਵਾਲ 15 ਦਿਨ ਪੰਜਾਬ ਤੇ 15 ਦਿਨ ਦਿੱਲੀ ਰਿਹਾ ਕਰਨਗੇ। ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਜਰਨੈਲ ਸਿੰਘ ਨੇ ਇਹ ਗੱਲ ਕਹੀ ਹੈ। ਇਹ ਘਰ ਲੁਧਿਆਣਾ ਜਾਂ ਫਗਵਾੜਾ ਵਿਚ ਲਿਆ ਜਾ ਸਕਦਾ ਹੈ।
ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਪੰਜਾਬ ਦੀ ਚੋਣ ਬਹੁਤ ਅਹਿਮ ਹੈ। ਇਸ ਲਈ ਪੰਜਾਬ ਦੀ ਸਿਆਸਤ ਵਿਚ ਸਰਗਰਮ ਹੋਣ ਲਈ ਕੇਜਰੀਵਾਲ ਮਹੀਨੇ ਵਿਚੋਂ 15 ਦਿਨ ਪੰਜਾਬ ‘ਚ ਹੀ ਰਿਹਾ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਇਸੇ ਲਈ ਹੀ ਪਹਿਲਾਂ ਹੀ ਰਣਨੀਤੀ ਤਹਿਤ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ।

RELATED ARTICLES
POPULAR POSTS