Breaking News
Home / ਭਾਰਤ / ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਦਿੱਲੀ ਕਮੇਟੀ ਨੇ ਨਵੀਂ ਪ੍ਰਿੰਟਿੰਗ ਪ੍ਰੈੱਸ ਲਾਈ

ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਦਿੱਲੀ ਕਮੇਟੀ ਨੇ ਨਵੀਂ ਪ੍ਰਿੰਟਿੰਗ ਪ੍ਰੈੱਸ ਲਾਈ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਈਕੋ ਫਰੈਂਡਲੀ, ਪੂਰੀ ਤਰ੍ਹਾਂ ਕੰਪਿਊਟਰੀਕ੍ਰਿਤ ਰੰਗੀਨ ਆਫਸੈੱਟ ਪ੍ਰਿੰਟਿੰਗ ਪ੍ਰੈੱਸ ਲਗਾਈ ਹੈ ਤਾਂ ਜੋ ਵਿਸ਼ਵ ਭਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਧ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਕਮੇਟੀ ਵਿਸ਼ਵ ਦੇ ਲਗਪਗ 50 ਮੁਲਕਾਂ ਵਿਚਲੇ ਪਰਵਾਸੀ ਸਿੱਖਾਂ ਨੂੰ ਧਾਰਮਿਕ ਪੁਸਤਕਾਂ ਅਤੇ ਸਾਹਿਤ ਸਪਲਾਈ ਕਰਦੀ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਨਵੀਂ ਮਸ਼ੀਨ ਨਾਲ ਵਿਦੇਸ਼ਾਂ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਸਾਹਿਤ ਦੀ ਵਧ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇਗਾ।
ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਵਿੱਚ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਗੁਰੂ ਗ੍ਰੰਥ ਸਾਹਿਬ ਅਤੇ ਹੋਰਨਾਂ ਸਿੱਖ ਧਾਰਮਿਕ ਸਾਹਿਤ ਦੇ ਪ੍ਰਮਾਣਿਤ ਸੰਸਕਰਣ ਛਾਪਣ ਦਾ ਕਾਨੂੰਨੀ ਅਧਿਕਾਰ ਹੈ। ਦਿੱਲੀ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਿੰਟਿੰਗ ਪ੍ਰੈੱਸ ਸਥਾਪਤ ਕਰਨ ‘ਤੇ 8 ਕਰੋੜ ਰੁਪਏ ਖਰਚ ਹੋਏ ਹਨ। ਇਸ ਮਸ਼ੀਨ ਦੀ ਸਮੱਰਥਾ ਇਕ ਘੰਟੇ ਵਿੱਚ 15 ਹਜ਼ਾਰ ਪੰਨੇ ਛਾਪਣ ਦੀ ਹੈ।
ਨਵੀਂ ਮਸ਼ੀਨ ਆਈਐੱਸਓ 9001 ਕੁਆਲਿਟੀ ਮੈਨਜਮੈਂਟ ਸਟੈਂਡਰਡ ਅਤੇ ਆਈਐੱਸਓ 14001 ਐਨਵਾਇਰਨਮੈਂਟ ਮੈਨੇਜਮੈਂਟ ਸਟੈਂਡਰਡ ਮਾਨਕ ਪੂਰੇ ਕਰਦੀ ਹੈ। ਇਹ ਮਸ਼ੀਨ 20 ਸਾਲ ਪੁਰਾਣੀ ਦੋ ਰੰਗਾਂ ਦੀ ਪ੍ਰਿੰਟਿੰਗ ਪ੍ਰੈੱਸ ਦੀ ਥਾਂ ਲਗਾਈ ਹੈ, ਜਿਸ ਤੋਂ ਹੁਣ ਤਕ ਗੁਰੂ ਗ੍ਰੰਥ ਸਾਹਿਬ ਦੇ ਇਕ ਲੱਖ ਸਰੂਪ ਛਾਪੇ ਜਾ ਚੁੱਕੇ ਹਨ। ਨਵੀਂ ਮਸ਼ੀਨ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਵਿਚ ਨਵੇਂ ਬਣਾਏ ਗਏ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਲਗਾਈ ਗਈ ਹੈ। ਇਸ ਮਸ਼ੀਨ ਨਾਲ ਸਮੇਂ ਦੀ ਬੱਚਤ ਦੇ ਨਾਲ ਨਾਲ ਪ੍ਰਿੰਟਿੰਗ ਲਾਗਤ ਵਿੱਚ ਵੀ ਕਮੀ ਆਵੇਗੀ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …