ਆਜ਼ਮ ਦੀ ਆਦਤ ਲੋੜ ਤੋਂ ਜ਼ਿਆਦਾ ਵਿਗੜੀ ਹੋਈ : ਰਮਾ ਦੇਵੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਦੀ ਸੰਸਦ ਮੈਂਬਰ ਰਮਾ ਦੇਵੀ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਮੁਹੰਮਦ ਆਜ਼ਮ ਖ਼ਾਨ ਨੇ ਅੱਜ ਲੋਕ ਸਭਾ ਵਿਚ ਮਾਫ਼ੀ ਮੰਗੀ ਹੈ। ਇਸ ਸੰਬੰਧੀ ਉਨ੍ਹਾਂ ਕਿਹਾ ਕਿ ਮੇਰੀ ਅਜਿਹੀ ਕੋਈ ਭਾਵਨਾ ਚੇਅਰ ਦੇ ਪ੍ਰਤੀ ਨਹੀਂ ਸੀ ਨਾ ਹੋ ਸਕਦੀ ਹੈ। ਮੇਰੇ ਭਾਸ਼ਣ ਅਤੇ ਆਚਰਣ ਨੂੰ ਸਾਰਾ ਸਦਨ ਜਾਣਦਾ ਹੈ, ਇਸ ਦੇ ਬਾਵਜੂਦ ਵੀ ਚੇਅਰ ਨੂੰ ਅਜਿਹਾ ਲੱਗਦਾ ਹੈ ਕਿ ਮੇਰੇ ਤੋਂ ਕੋਈ ਗ਼ਲਤੀ ਹੋਈ ਹੈ ਤਾਂ ਮੈਂ ਮੁਆਫ਼ੀ ਚਾਹੁੰਦਾ ਹਾਂ। ਇਸੇ ਦੌਰਾਨ ਆਜ਼ਮ ਖ਼ਾਨ ਵਲੋਂ ਮੰਗੀ ਮਾਫ਼ੀ ਬਾਰੇ ਭਾਜਪਾ ਦੀ ਸੰਸਦ ਮੈਂਬਰ ਰਮਾ ਦੇਵੀ ਨੇ ਕਿਹਾ ਉਨ੍ਹਾਂ ਦੀ ਆਦਤ ਲੋੜ ਤੋਂ ਵੱਧ ਵਿਗੜੀ ਹੋਈ ਹੈ। ਉਨ੍ਹਾਂ ਕਿਹਾ ਕਿ ਆਜ਼ਮ ਦੇ ਬਿਆਨ ਨੇ ਭਾਰਤ ਵਿਚ ਮਹਿਲਾਵਾਂ ਅਤੇ ਮਰਦਾਂ ਦੋਹਾਂ ਨੂੰ ਦੁੱਖ ਪਹੁੰਚਾਇਆ ਹੈ।
Check Also
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …