-0.6 C
Toronto
Monday, November 17, 2025
spot_img
HomeਕੈਨੇਡਾFrontਰਾਜਸਥਾਨ ’ਚ ਭਜਨ ਲਾਲ ਮੰਤਰੀ ਮੰਡਲ ਦਾ ਹੋਇਆ ਵਿਸਥਾਰ

ਰਾਜਸਥਾਨ ’ਚ ਭਜਨ ਲਾਲ ਮੰਤਰੀ ਮੰਡਲ ਦਾ ਹੋਇਆ ਵਿਸਥਾਰ

ਜਿਸ ਸੀਟ ’ਤੇ ਹੋਣੀ ਹੈ ਵੋਟਿੰਗ ਉਸਦਾ ਉਮੀਦਵਾਰ ਵੀ ਬਣਿਆ ਮੰਤਰੀ


ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ ’ਚ ਮੁੱਖ ਮੰਤਰੀ ਭਜਨ ਲਾਲ ਦੇ ਮੰਤਰੀ ਮੰਡਲ ਦਾ ਅੱਜ ਵਿਸਥਾਰ ਹੋ ਗਿਆ। ਰਾਜਪਾਲ ਕਲਰਾਜ ਮਿਸ਼ਰਾ ਨੇ 22 ਮੰਤਰੀਆਂ ਨੂੰ ਸਹੁੰ ਚੁਕਾਈ। ਇਨ੍ਹਾਂ ’ਚ 12 ਕੈਬਨਿਟ ਅਤੇ 5 ਰਾਜ ਮੰਤਰੀ ਅਤੇ 56 ਹੋਰ ਰਾਜ ਮੰਤਰੀ ਸ਼ਾਮਲ ਹਨ। ਭਾਰਤੀ ਜਨਤਾ ਪਾਰਟੀ ਨੇ ਸ੍ਰੀਕਰੁਣਪੁਰ ਸੀਟ ਤੋਂ ਉਮੀਦਵਾਰ ਸੁਰਿੰਦਰ ਪਾਲ ਸਿੰਘ ਟੀਟੀ ਨੂੰ ਵੀ ਮੰਤਰੀ ਬਣਾ ਦਿੱਤਾ ਹੈ। ਇਹ ਰਾਜਸਥਾਨ ਦਾ ਪਹਿਲਾ ਮਾਮਲਾ ਜਦੋਂ ਚਲਦੀ ਚੋਣ ਦੌਰਾਨ ਹੀ ਉਮੀਦਵਾਰ ਨੂੰ ਮੰਤਰੀ ਬਣਾ ਦਿੱਤਾ ਗਿਆ ਹੋਵੇਗ। ਸ੍ਰੀ ਕਰਨਪੁਰ ਸੀਟ ਤੋਂ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਦੀ ਮੌਤ ਹੋ ਗਈ ਸੀ, ਜਿਸ ਦੇ ਚਲਦਿਆਂ ਇਥੇ ਚੋਣ ਰੱਦ ਹੋ ਗਈ ਅਤੇ ਇਸ ਸੀਟ ਲਈ ਆਉਂਦੀ 5 ਜਨਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ। ਨਿਯਮ ਅਨੁਸਾਰ ਕੋਈ ਵੀ ਵਿਅਕਤੀ ਭਾਰਤੀ ਨਾਗਰਿਕ ਬਿਨਾ ਵਿਧਾਇਕ ਬਣੇ ਛੇ ਮਹੀਨੇ ਤੱਕ ਮੰਤਰੀ ਬਣਿਆ ਰਹਿ ਸਕਦਾ ਹੈ। ਸੰਸਦ ਮੈਂਬਰੀ ਛੱਡ ਕੇ ਵਿਧਾਇਕ ਬਣੇ ਕਿਰੋੜੀ ਲਾਲ ਮੀਣਾ, ਰਾਜਵਰਧਨ ਸਿੰਘ ਰਾਠੌਰ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਗਿਆ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਦੋ ਡਿਪਟੀ ਸੀਐਮ ਨੂੰ ਮਿਲਾ ਕੇ ਹੁਣ ਭਜਨ ਲਾਲ ਸਰਕਾਰ ’ਚ ਮੰਤਰੀਆਂ ਦੀ ਗਿਣਤੀ 25 ਹੋ ਗਈ ਹੈ।

RELATED ARTICLES
POPULAR POSTS