ਕਿਹਾ : ਕੁੱਝ ਦਿਨ ਬਾਅਦ ਪਰੰਪਰਾ ਦਾ ਉਤਸਵ ਹੋਵੇਗਾ
ਅਯੁੱਧਿਆ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਯੁੱਧਿਆ ਦੌਰੇ ’ਤੇ ਹਨ। ਇਥੇ ਉਨ੍ਹਾਂ ਪਹਿਲਾਂ 8 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ ਅਤੇ ਪੂਰੇ ਰੋਡ ਸ਼ੋਅ ਦੌਰਾਨ ਲੋਕਾਂ ਵੱਲੋਂ ਪ੍ਰਧਾਨ ਮੰਤਰੀ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਤੋਂ ਬਾਅਦ ਪ੍ਰਧਾਨ ਨੇ ਅਯੁੱਧਿਆ ਦਾ ਰੇਲਵੇ ਸਟੇਸ਼ਨ ਲੋਕਾਂ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 6 ਬੰਦੇ ਭਾਰਤ ਅਤੇ 2 ਅੰਮਿ੍ਰਤ ਭਾਰਤ ਟਰੇਨਾਂ ਨੂੰ ਹਰੀ ਝੰਡੀ ਵੀ ਦਿਖਾਈ। ਇਨ੍ਹਾਂ ਵਿਚੋਂ ਇਕ ਟਰੇਨ ਪੰਜਾਬ ਦੇ ਜ਼ਿਲ੍ਹਾ ਅੰਮਿ੍ਰਤਸਰ ਤੋਂ ਨਵੀਂ ਦਿੱਲੀ ਲਈ ਹਵਾਨਾ ਹੋਈ। ਇਹ ਟਰੇਨ ਹਫ਼ਤੇ ’ਚ ਛੇ ਦਿਨ ਦਿੱਲੀ-ਅੰਮਿ੍ਰਤਸਰ ਅਤੇ ਅੰਮਿ੍ਰਤਸਰ ਤੋਂ ਦਿੱਲੀ ਲਈ ਚੱਲਿਆ ਕਰੇਗੀ। ਪੰਜਾਬ ਨੂੰ ਬੰਦੇ ਭਾਰਤ ਟਰੇਨ ਮਿਲਣ ਤੋਂ ਬਾਅਦ ਪੰਜਾਬ ਦੇ ਭਾਜਪਾ ਆਗੂ ਅਤੇ ਵਰਕਰ ਬਹੁਤ ਖੁਸ਼ ਨਜ਼ਰ ਆਏ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਰਿਸ਼ਤੀ ਵਾਲਮੀਕੀ ਅੰਤਰਰਾਸ਼ਟਰੀ ਏਅਰਪੋਰਟ ਅਯੁੱਧਿਆ ਧਾਮ ਦਾ ਉਦਘਾਟਨ ਕੀਤਾ। ਇਸ ਸਭ ਤੋਂ ਇਲਾਵਾ ਉਨ੍ਹਾਂ ਵੱਲੋਂ ਇਥੇ 15 ਹਜ਼ਾਰ 700 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਲੋਕ ਅਰਪਣ ਅਤੇ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਕਿਹਾ ਕਿ ਅੱਜ ਅਯੁੱਧਿਆ ’ਚ ਪ੍ਰਗਤੀ ਦਾ ਉਤਸ਼ਾਹ ਹੈ ਅਤੇ ਕੁੱਝ ਦਿਨ ਬਾਅਦ ਇਥੇ ਪਰੰਪਰਾ ਦਾ ਉਤਸਵਕ ਹੋਵੇਗਾ।