14.2 C
Toronto
Friday, September 11, 2026
spot_img
Homeਭਾਰਤਵਿਵਾਦਤ ਤੰਤਰਿਕ ਚੰਦਰਾ ਸਵਾਮੀ ਦਾ ਦੇਹਾਂਤ

ਵਿਵਾਦਤ ਤੰਤਰਿਕ ਚੰਦਰਾ ਸਵਾਮੀ ਦਾ ਦੇਹਾਂਤ

ਵਿਵਾਦਤ ਤੰਤਰਿਕ ਚੰਦਰਾ ਸਵਾਮੀ ਦਾ ਦੇਹਾਂਤਲਾਈਨ ਲਗਾ ਕੇ ਨੇਤਾ ਤੇ ਅਭਿਨੇਤਾ ਕਰਦੇ ਸਨ ਸਲਾਮਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਵਾਦਤ ਤੰਤਰਿਕ ਚੰਦਰਾ ਸਵਾਮੀ ਦਾ ਦੇਹਾਂਤ ਹੋ ਗਿਆ ਹੈ। ਕਹਿਣ ਨੂੰ ਚੰਦਰਾ ਸਵਾਮੀ ਇਕ ਜੋਤਸ਼ੀ ਸਨ, ਪਰ ਨਰਸਿਮ੍ਹਾ ਰਾਓ ਨਾਲ ਨਜ਼ਦੀਕੀਆਂ ਦੇ ਚੱਲਦਿਆਂ ਉਹ ਚਰਚਾ ਵਿਚ ਆਏ। ਫਿਰ ਤੰਤਰ ਮੰਤਰ ਦੇ ਨਾਲ-ਨਾਲ ਰਾਜਨੀਤਕ ਜੋੜ-ਤੋੜ, ਹਥਿਆਰਾਂ ਦੇ ਸੌਦਾਗਰਾਂ ਨਾਲ ਸਬੰਧ ਵਰਗੇ ਕਿੰਨੇ ਹੀ ਵਿਵਾਦ ਚੰਦਰਾ ਸਵਾਮੀ ਨਾਲ ਜੁੜੇ ਰਹੇ। ਜਦੋਂ ਤੱਕ ਚੰਦਰਾ ਸਵਾਮੀ ਦੇ ਨਾਲ ਕਾਂਗਰਸ ਦਾ ਹੱਥ ਰਿਹਾ, ਤਦ ਤੱਕ ਉਹਨਾਂ ਦੀ ਜੈ-ਜੈ ਕਾਰ ਹੁੰਦੀ ਰਹੀ ਤੇ ਲਾਈਨ ਲਗਾ ਕੇ ਨੇਤਾ ਅਤੇ ਅਭਿਨੇਤਾ ਉਹਨਾਂ ਨੂੰ ਸਲਾਮਾਂ ਕਰਦੇ ਰਹੇ। ਪਰ ਜਿਵੇਂ ਹੀ ਕਾਂਗਰਸ ਨੇ ਹੱਥ ਛੁਡਾਇਆ, ਵਿਵਾਦਤ ਚੰਦਰਾ ਸਵਾਮੀ ਦੀਆਂ ਮੁਸ਼ਕਲਾਂ ਸ਼ੁਰੂ ਹੋ ਗਈਆਂ। ਗੰਭੀਰ ਦੋਸ਼ਾਂ ਦੇ ਚੱਲਦਿਆਂ ਉਹਨਾਂ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ। ਇਨ੍ਹਾਂ ਸਭ ਵਿਵਾਦਾਂ ਦੇ ਨਾਲ ਹੀ ਹੁਣ ਤੰਤਰਿਕ ਚੰਦਰਾ ਸਵਾਮੀ ਦੇ ਦੇਹਾਂਤ ‘ਤੇ ਰਾਜਨੀਤਕ ਗਲਿਆਰਾ ਅਤੇ ਫਿਲਮ ਜਗਤ ਹਾਲੇ ਤੱਕ ਚੁੱਪ ਹੈ।

RELATED ARTICLES
POPULAR POSTS