6.9 C
Toronto
Wednesday, October 28, 2026
spot_img
HomeਕੈਨੇਡਾFrontਭਾਰਤੀ ਪਾਇਲਟ ਮਾਛਰ ਨੂੰ ਯੂਏਈ ਦਾ ਸਨਮਾਨ - ਪਿ੍ਰੰਸ ਨੇ ਕਿਹਾ :...

ਭਾਰਤੀ ਪਾਇਲਟ ਮਾਛਰ ਨੂੰ ਯੂਏਈ ਦਾ ਸਨਮਾਨ – ਪਿ੍ਰੰਸ ਨੇ ਕਿਹਾ : ਇਹ ਹੈ ਸਾਡੀ ਪਹਿਚਾਣ

ਭਾਰਤੀ ਪਾਇਲਟ ਮਾਛਰ ਨੂੰ ਯੂਏਈ ਦਾ ਸਨਮਾਨ – ਪਿ੍ਰੰਸ ਨੇ ਕਿਹਾ : ਇਹ ਹੈ ਸਾਡੀ ਪਹਿਚਾਣ
ਨਵੀਂ ਦਿੱਲੀ/ਬਿਊਰੋ ਨਿਊਜ਼
ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਫਲਾਈਟ ਨੂੰ ਕਰੈਸ਼ ਹੋਣ ਤੋਂ ਬਚਾਉਣ ਵਾਲੇ ਭਾਰਤੀ ਪਾਇਲਟ ਕੈਪਟਨ ਸਮਿਤ ਮਾਛਰ ਨੂੰ ‘ਜਿਆਦ 2-ਫਸਟ ਕਲਾਸ’ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਿਆਦ ਅਲ ਨਾਹਯਾਨ ਨੇ ਮਾਛਰ ਨੂੰ ਗਲੇ ਲਗਾਇਆ। ਦੁਬਈ ਦੇ ਕਰਾਊਨ ਪਿ੍ਰੰਸ ਸ਼ੇਖ ਹਮਦਾਨ ਨੇ ਸਮਿਤ ਨੂੰ ਆਪਣੇ ਦੇਸ਼ ਦੀ ਪਹਿਚਾਣ ਦੱਸਿਆ ਹੈ। ਜ਼ਿਕਰਯੋਗ ਹੈ ਕਿ ‘ਜਿਆਦ 2’ ਯੂਏਈ ਦੇ ਸਭ ਤੋਂ ਵੱਡੇ ਸਨਮਾਨਾਂ ਵਿਚੋਂ ਇਕ ਹੈ। ਫਲਾਈ-ਦੁਬਈ ਫਲਾਈਟ ਦੇ ਪਾਇਲਟ ਮਾਛਰ ਨੇ ਲੰਘੀ 30 ਸਤੰਬਰ ਨੂੰ ਜਹਾਜ਼ ਕਰੈਸ਼ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਇਹ ਉਡਾਨ ਦੁਬਈ ਤੋਂ ਤੇਲ ਅਵੀਵ ਜਾ ਰਹੀ ਸੀ। ਇਸ ਦੌਰਾਨ ਕੋ-ਪਾਇਲਟ ਨੇ ਸਮਿਤ ਮਾਛਰ ’ਤੇ ਹਮਲਾ ਕਰ ਦਿੱਤਾ ਸੀ। ਰਾਸ਼ਟਰਪਤੀ ਬਿਨ ਜਿਆਦ ਨੇ ਇਸ ਫਲਾਈਟ ਦੇ ਕਰੂ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਹੈ। ਇਸ ਮੌਕੇ ਯੂਏਈ ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਵੀ ਹਾਜ਼ਰ ਸਨ। ਯੂਏਈ ਦੇ ਆਗੂਆਂ ਨੇ ਕੈਪਟਨ ਮਾਛਰ ਅਤੇ ਕਰੂ ਮੈਂਬਰਾਂ ਦੀ ਹਿੰਮਤ ਅਤੇ ਜ਼ਿੰਮੇਵਾਰੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੁਸ਼ਕਲ ਹਾਲਤ ਵਿਚ ਵੀ ਕਰੂ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ।

RELATED ARTICLES
POPULAR POSTS