ਕਿਹਾ – ਉਧਵ ਠਾਕਰੇ ਦਾ ਵੀ ਘੁਮੰਡ ਟੁੱਟੇਗਾ
ਮੁੰਬਈ/ਬਿਊਰੋ ਨਿਊਜ਼
ਸ਼ਿਵ ਸੈਨਾ ਨਾਲ ਵਿਵਾਦ ਵਿਚਕਾਰ ਕੰਗਨਾ ਰਣੌਤ ਮੁੰਬਈ ਏਅਰਪੋਰਟ ਪਹੁੰਚ ਗਈ, ਜਿੱਥੇ ਕਰਨੀ ਸੈਨਾ ਨੇ ਉਸਦੇ ਹੱਕ ਵਿਚ ਨਾਅਰੇਬਾਜੀ ਕੀਤੀ ਤੇ ਸ਼ਿਵ ਸੈਨਾ ਨੇ ਵਿਰੋਧ ਕੀਤਾ। ਕੰਗਨਾ ਮੁੰਬਈ ਏਅਰਪੋਰਟ ਤੋਂ ਨਿਕਲ ਕੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਆਪਣੇ ਘਰ ਪਹੁੰਚ ਗਈ। ਧਿਆਨ ਰਹੇ ਕਿ ਕੰਗਨਾ ਨੂੰ ਕੇਂਦਰ ਸਰਕਾਰ ਨੇ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਸੀ। ਸੁਸ਼ਾਂਤ ਖੁਦਕੁਸ਼ੀ ਮਾਮਲੇ ਤੋਂ ਬਾਅਦ ਕੰਗਨਾ ਨੇ ਮੁੰਬਈ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਾਂਗ ਕਿਹਾ ਸੀ। ਜਿਸ ਤੋਂ ਬਾਅਦ ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਕੰਗਨਾ ਨੂੰ ਮੁੰਬਈ ਨਾ ਆਉਣ ਦੀ ਧਮਕੀ ਦਿੱਤੀ ਸੀ। ਇਸਦੇ ਚੱਲਦਿਆਂ ਫਿਲਮੀ ਅਦਾਕਾਰਾ ਕੰਗਨਾ ਰਣੌਤ ਨੇ ਇਕ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਉਸਦਾ ਘਰ ਤੋੜਿਆ ਗਿਆ ਹੈ ਪਰੰਤੂ ਕੱਲ੍ਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦਾ ਘਮੰਡ ਟੁੱਟੇਗਾ। ਦੱਸਣਾ ਬਣਦਾ ਹੈ ਕਿ ਕੰਗਨਾ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਬੀ.ਐਮ.ਸੀ. ਦੇ ਕਰਮਚਾਰੀਆਂ ਨੇ ਉਸਦੇ ਦਫਤਰ ਅਤੇ ਘਰ ਦੀ ਭੰਨਤੋੜ ਕਰ ਦਿੱਤੀ ਅਤੇ ਬਾਅਦ ਵਿਚ ਹਾਈਕੋਰਟ ਨੇ ਬੀ.ਐਮ.ਸੀ. ਦੀ ਕਾਰਵਾਈ ‘ਤੇ ਰੋਕ ਵੀ ਲਗਾ ਦਿੱਤੀ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …